ਚਰਨਜੀਤ ਚੰਨੀ ਦੇ ਹਵਾਲੇ ਰਾਹੀਂ ਸਮਝੋ 'ਦਲਿਤ' ਸ਼ਬਦ ਦੇ ਸਮਾਜਿਕ ਮਾਅਨੇ
ਪ੍ਰਕਾਸ਼ਿਤ
ਪੰਜਾਬ ਐੱਸਸੀ ਕਮਿਸ਼ਨ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਨਾਲ ਮੀਡੀਆ ਅਦਾਰਿਆਂ ਵੱਲੋਂ 'ਦਲਿਤ' ਸ਼ਬਦ ਵਰਤੇ ਜਾਣ ਉੱਤੇ ਇਤਰਾਜ਼ ਜਾਹਰ ਕੀਤਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਇਸ ਸ਼ਬਦ ਤੋਂ ਗੁਰੇਜ਼ ਕੀਤਾ ਜਾਵੇ।
ਕਮਿਸ਼ਨ ਦੀ ਟਿੱਪਣੀ ਨੇ ਪੰਜਾਬ ਵਿੱਚ 'ਦਲਿਤ' ਸ਼ਬਦ ਅਤੇ ‘ਦਲਿਤ ਪਛਾਣ’ ਨੂੰ ਮੁੜ ਚਰਚਾ ਵਿੱਚ ਲਿਆਂਦਾ ਹੈ। ਚਰਨਜੀਤ ਚੰਨੀ ਪੰਜਾਬ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਹਨ ਜੋ ਐੱਸਸੀ ਵਰਗ ਤੋਂ ਹਨ।‘ਦਲਿਤ’ ਸ਼ਬਦ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
ਇਸ ਵੀਡੀਓ ਵਿੱਚ ਗੱਲ ਕਰ ਰਹੇ ਹਨ ਪੰਜਾਬ ਯੂਨੀਵਰਸਿਟੀ ਦੇ ਰਾਜਨਿਤੀ ਵਿਗਿਆਨ ਦੇ ਪ੍ਰੋਫੈਸਰ ਨਵਜੋਤ ਕੌਰ, ਐੱਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਗਿਆਨ ਚੰਦ, ਲੇਖਕ ਬਲਬੀਰ ਮਾਧੋਪੁਰੀ ਅਤੇ ਦੇਸ ਰਾਜ ਕਾਲੀ।
ਵੀਡੀਓ- ਪ੍ਰਦੀਪ ਪੰਡਿਤ, ਸਰਬਜੀਤ ਸਿੰਘ ਧਾਲੀਵਾਲ, ਐਡਿਟ- ਸਦਫ਼ ਖ਼ਾਨ