ਤਾਲਿਬਾਨ ਨੇ ਜਿਹੜੇ ਪੱਤਰਕਾਰਾਂ ਨੂੰ ਕੁੱਟਿਆ ਸੀ, ਕੀ ਹੋਇਆ ਸੀ ਉਨ੍ਹਾਂ ਨਾਲ

ਵੀਡੀਓ ਕੈਪਸ਼ਨ, ਤਾਲਿਬਾਨ ਨੇ ਜਿਹੜੇ ਪੱਤਰਕਾਰਾਂ ਨੂੰ ਕੁੱਟਿਆ ਸੀ, ਕੀ ਹੋਇਆ ਸੀ ਉਨ੍ਹਾਂ ਨਾਲ
ਪ੍ਰਕਾਸ਼ਿਤ

ਹਾਲ ਹੀ ਵਿੱਚ ਦੋ ਪੱਤਰਕਾਰ ਜਿਨ੍ਹਾਂ ਨੂੰ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਬੇਰਹਿਮੀ ਨਾਲ ਕੁੱਟਿਆ ਸੀ, ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਹੱਡਬੀਤੀ ਸੁਣਾਈ।

ਤਕੀ ਦਰਿਆਬੀ ਅਤੇ ਨੀਮਤ ਨਕਦੀ ਨੇ ਦੱਸਿਆ ਕਿ ਕਾਬੁਲ ਵਿੱਚ ਔਰਤਾਂ ਦੇ ਪ੍ਰਦਰਸ਼ਨ ਨੂੰ ਕਵਰ ਕਰਨ ਕਾਰਨ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕੁੱਟਿਆ ਗਿਆ।

ਇਨ੍ਹਾਂ ਪੱਤਰਕਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਉਨ੍ਹਾਂ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਸਨ।

ਵੀਡੀਓ ਰਿਪੋਰਟ- ਵਿਨੀਤ ਖਰੇ ਅਤੇ ਪ੍ਰੇਮ ਭੂਮੀਨਾਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)