ਮੋਟਾਪਾ ਘਟਾਉਣ ਲਈ ਸ਼ੁਰੂ ਕੀਤਾ ਸੀ ਬੈਲੇ ਡਾਂਸ ਅਤੇ ਬਣ ਗਈ ਸਟਾਰ
ਪ੍ਰਕਾਸ਼ਿਤ
ਇਹ ਹਨ ਬੈਲੀ ਡਾਂਸਰ ਪ੍ਰੀਤੀ ਡਿਸੂਜ਼ਾ, ਜਿਨ੍ਹਾਂ ਦੇ ਜਨੂੰਨ ਉੱਪਰ ਕਈ ਲੋਕਾਂ ਨੇ ਕਈ ਵਾਰ ਤਾਅਨੇ ਮਾਰੇ।
ਪ੍ਰੀਤੀ ਨੂੰ ਬਚਪਨ ਤੋਂ ਹੀ ਅਭਿਨੇਤਰੀ ਹੈਲਨ ਨੇ ਬਹੁਤ ਪ੍ਰਭਾਵਿਤ ਕੀਤਾ ਹੈ ।
ਉਨ੍ਹਾਂ ਨੂੰ ਨੱਚਣਾ ਪਸੰਦ ਸੀ ਪਰ ਬੈਲੀ ਡਾਂਸਰ ਬਣਨ ਬਾਰੇ ਕਦੇ ਸੋਚਿਆ ਨਹੀਂ ਸੀ।
ਪ੍ਰੀਤੀ ਨੇ ਬੈਲੀ ਡਾਂਸ ਸਿੱਖਣਾ ਸ਼ੁਰੂ ਕੀਤਾ ਅਤੇ ਪ੍ਰੋਫੈਸ਼ਨਲ ਕਲਾਸ ਵੀ ਲਈ ਪਰ ਘਰ ਅਤੇ ਸਮਾਜ ਵੱਲੋਂ ਕਈ ਸਵਾਲ ਉੱਠਣ ਲੱਗੇ।
ਇੱਕ ਅਜਿਹਾ ਦੌਰ ਵੀ ਆਇਆ ਜਦੋਂ ਪ੍ਰੀਤੀ ਡਿਪਰੈਸ਼ਨ ਵਿੱਚ ਜਾਣ ਲੱਗੇ ਪਰ ਫਿਰ ਉਨ੍ਹਾਂ ਵੱਲ ਮਦਦ ਦੇ ਹੱਥ ਵਧੇ।
ਪ੍ਰੀਤੀ ਨੇ ਆਪਣੇ ਘਰ ਦੀ ਲੜਾਈ ਤਾਂ ਜਿੱਤ ਲਈ ਪਰ ਸਾਹਮਣੇ ਪੂਰਾ ਸਮਾਜ ਸੀ।
ਹੁਣ ਸਟੇਜ ਉੱਪਰ ਪਰਫਾਰਮ ਵੀ ਕਰਦੇ ਹਨ ਅਤੇ ਬੱਚਿਆਂ ਨੂੰ ਵੀ ਸਿਖਾਉਂਦੇ ਹਨ।
ਜਿਹੜੇ ਲੋਕ ਪ੍ਰੀਤੀ ਨੂੰ ਕਦੇ ਤਾਅਨੇ ਦਿੰਦੇ ਸਨ, ਪ੍ਰੀਤੀ ਅੱਜ ਉਨ੍ਹਾਂ ਸਭ ਲਈ ਪ੍ਰੇਰਨਾ ਹੈ।
ਵੀਡੀਓ – ਮਧੂ ਪਾਲ ਅਤੇ ਦੀਪਕ ਜਸਰੋਟੀਆ