ਸਿਮਰਨ ਸ਼ਰਮਾ: ਕਦੇ ਤਾਅਨੇ ਸੁਣਦੀ ਸੀ ਸਿਮਰਨ, ਹੁਣ ਲੋਕਾਂ ਦਾ ਬਦਲਿਆ ਨਜ਼ਰੀਆ

ਵੀਡੀਓ ਕੈਪਸ਼ਨ, ਕਦੇ ਤਾਅਨੇ ਸੁਣਦੀ ਸੀ ਸਿਮਰਨ, ਹੁਣ ਲੋਕਾਂ ਦਾ ਬਦਲਿਆ ਨਜ਼ਰੀਆ
ਪ੍ਰਕਾਸ਼ਿਤ

22 ਸਾਲ ਦੀ ਸਿਮਰਨ ਸ਼ਰਮਾ ਦਾ ਜਨਮ ਕਈ ਔਕੜਾਂ ਦੇ ਵਿਚਕਾਰ ਹੋਇਆ। ਉਹ ਜਨਮ ਤੋਂ ਹੀ ਅਪੰਗਤਾ ਨਾਲ ਜੁੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੁੰਦੇ ਰਹੇ, ਜਿਸ ਕਾਰਨ ਉਨ੍ਹਾਂ ਨੂੰ ਫੋਕਸ ਕਰਨ ਵਿੱਚ ਪਰੇਸ਼ਾਨੀ ਆਉਂਦੀ ਰਹੀ।

ਬਚਪਨ ਵਿੱਚ ਉਨ੍ਹਾਂ ਨੂੰ ਕਈ ਤਾਅਨੇ ਸੁਣਨੇ ਪੈਂਦੇ ਸਨ, ਜਿਵੇਂ ‘ਗੱਲ ਇੱਧਰ ਕਰਦੀ ਹੈ ਤੇ ਦੇਖਦੀ ਉੱਧਰ ਹੈ।’

ਜਦੋਂ ਸਿਮਰਨ ਦੇ ਪਤੀ ਨੇ ਉਨ੍ਹਾਂ ਨੂੰ ਕੋਚਿੰਗ ਦੇਣੀ ਸ਼ੁਰੂ ਕੀਤੀ ਤਾਂ ਪਿੰਡ ਵਾਲਿਆਂ ਦਾ ਰਵੱਈਆ ਬਦਲਿਆ।

ਕਈ ਔਕੜਾਂ ਨੂੰ ਪਾਰ ਕਰਦੀ ਹੋਈ ਸਿਮਰਨ ਪਹਿਲੀ ਭਾਰਤੀ ਮਹਿਲਾ ਪੈਰਾ ਅਥਲੀਟ ਬਣ ਗਏ ਹਨ ਜੋ ਟੋਕੀਓ ਪੈਰਾ ਓਲੰਪਿਕਸ ਵਿੱਚ 100 ਮੀਟਰ ਇਵੈਂਟ ਦੇ ਵਿੱਚ ਭਾਰਤ ਵੱਲੋਂ ਸ਼ਾਮਿਲ ਹੋ ਰਹੇ ਹਨ।

ਸਿਮਰਨ ਨੇ ਆਪਣੀ ਤਿਆਰੀ ਅਤੇ ਜ਼ਿੰਦਗੀ ਬਾਰੇ ਬੀਬੀਸੀ ਪੱਤਰਕਾਰ ਵੰਦਨਾ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)