ਉਹ ਮੌਕਾ ਜਿਸ 'ਚ ਬਜਰੰਗ ਪੂਨੀਆ ਤੋਂ ਮੈਡਲ ਦੀ ਆਸ ਬਾਕੀ
ਪ੍ਰਕਾਸ਼ਿਤ
ਬਜਰੰਗ ਪੂਨੀਆ ਟੋਕੀਓ ਓਲੰਪਿਕ ਦੇ ਸੈਮੀਫਾਇਨਲ ਵਿੱਚ ਅਜ਼ਰਬਾਈਜਾਨ ਦੇ ਹਾਜੀ ਅਲੀਯੇਵ ਤੋਂ ਹਾਰ ਗਏ ਹਨ। ਹੁਣ ਬਜਰੰਗ ਕਾਂਸੇ ਦੇ ਤਮਗੇ ਲਈ ਖੇਡਣਗੇ।
ਬਜਰੰਗ ਪੂਨੀਆ ਪਿਛਲੇ ਸੱਤ-ਅੱਠ ਸਾਲਾਂ ਤੋਂ ਭਾਰਤ ਦੇ ਇੱਕ ਅਜਿਹੇ ਭਲਵਾਨ ਰਹੇ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਉੱਪਰ ਨਿਰੰਤਰਤਾ ਦੇ ਨਾਲ ਸਫ਼ਲਤਾ ਹਾਸਲ ਕੀਤੀ ਹੈ।
ਇਹੀ ਵਜ੍ਹਾ ਹੈ ਕਿ ਟੋਕੀਓ ਵਿੱਚ ਉਨ੍ਹਾਂ ਨੂੰ ਭਾਰਤ ਲਈ ਸਭ ਤੋਂ ਢੁਕਵੇਂ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਰਵੀ ਦਹੀਆ ਦੇ ਮੈਡਲ ਜਿੱਤਣ ਤੋਂ ਬਾਅਦ ਹੁਣ ਪੂਨੀਆ ਉੱਪਰ ਵੀ ਕਾਮਯਾਬੀ ਦਾ ਦਬਾਅ ਵਧਿਆ ਹੋਵੇਗਾ। ਖੇਡ ਪੱਤਕਾਰ ਸੌਰਭ ਦੁੱਗਲ ਦਾ ਵਿਸ਼ਲੇਸ਼ਣ
(ਸ਼ੂਟ- ਮਯੰਕ ਮੋਂਗੀਆ, ਐਡਿਟ- ਸਦਫ਼ ਖ਼ਾਨ)