ਨਰਿੰਦਰ ਤੋਮਰ ਨੇ ਕਿਹਾ, ‘ਰਾਹੁਲ ਗਾਂਧੀ ਕਿਸਾਨਾਂ ਨੂੰ ਗੁਮਰਾਹ ਨਾ ਕਰਨ’

ਵੀਡੀਓ ਕੈਪਸ਼ਨ, ਨਰਿੰਦਰ ਤੋਮਰ ਨੇ ਕਿਹਾ, ‘ਰਾਹੁਲ ਗਾਂਧੀ ਕਿਸਾਨਾਂ ਨੂੰ ਗੁਮਰਾਹ ਨਾ ਕਰਨ’
ਪ੍ਰਕਾਸ਼ਿਤ

ਰਾਹੁਲ ਗਾਂਧੀ ਨੂੰ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਨਸੀਹਤ ਦਿੱਤੀ ਹੈ। ਨਰਿੰਦਰ ਤੋਮਰ ਨੇ ਰਾਹੁਲ ਗਾਂਧੀ ਨੂੰ ਕਿਸਾਨਾਂ ਨੂੰ ਗੁਮਰਾਹ ਨਾ ਕਰਨ ਲਈ ਕਿਹਾ।

ਰਾਹੁਲ ਗਾਂਧੀ ਨੇ ਬੀਤੇ ਦਿਨੀਂ ਕਿਸਾਨਾਂ ਦੀ ਹਿਮਾਇਤ ਕਰਦਿਆਂ ਸੰਸਦ ਵੱਲ ਟ੍ਰੈਕਟਰ ਮਾਰਚ ਕੱਢਿਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸੰਸਦ ’ਚ ਸਰਕਾਰ ਕਿਸਾਨਾਂ ’ਤੇ ਚਰਚਾ ਨਹੀਂ ਕਰਨ ਦਿੰਦੀ।

ਕਿਸਾਨ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਤਿੰਨੇਂ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਉਹ ਸੋਧ ਕਰਨ ਲਈ ਤਿਆਰ ਹਨ। ਦੋਵਾਂ ਵਿਚਾਲੇ ਕਈ ਦੌਰ ਦੀ ਮੀਟਿੰਗ ਹੋ ਚੁੱਕੀ ਹੈ ਪਰ ਨਤੀਜਾ ਨਹੀਂ ਨਿਕਲਿਆ।

ਵੀਡੀਓ – ਏਐਨਆਈ, ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)