ਚੰਨ ਪ੍ਰਦੇਸੀ: 40 ਸਾਲ ਪੁਰਾਣੀ ਫ਼ਿਲਮ ਕਿੰਨੇ ’ਚ ਬਣੀ ਤੇ ਕਿੰਨੇ ਪੈਸੇ ਵੱਟੇ, ਸੁਣੋ ਕਿੱਸੇ

ਵੀਡੀਓ ਕੈਪਸ਼ਨ, ਚੰਨ ਪ੍ਰਦੇਸੀ: 40 ਸਾਲ ਪੁਰਾਣੀ ਫ਼ਿਲਮ ਕਿੰਨੇ ’ਚ ਬਣੀ ਤੇ ਕਿੰਨੇ ਪੈਸੇ ਵੱਟੇ, ਸੁਣੇ ਕਿੱਸੇ
ਪ੍ਰਕਾਸ਼ਿਤ

‘ਚੰਨ ਪ੍ਰਦੇਸੀ’ ਫ਼ਿਲਮ ਬਣਾਉਣ ਲਈ ਕਿਸੇ ਪ੍ਰੋਡਿਊਸਰ ਨੇ ਜ਼ਮੀਨ ਵੇਚੀ ਤਾਂ ਕਿਸੇ ਨੇ ਘਰ ਤੇ ਆਖ਼ਿਰਕਾਰ ਇੱਕ ਸ਼ਾਹਕਾਰ ਪੰਜਾਬੀ ਫ਼ਿਲਮ ਦਰਸ਼ਕਾਂ ਨੂੰ ਮਿਲੀ ਜਿਸ ਦੀ ਪਛਾਣ ਅਜੇ ਵੀ ਕਾਇਮ ਹੈ, ਫ਼ਿਲਮ ਦੀ ਟੀਮ ਤੋਂ ਸੁਣੋ 40 ਸਾਲ ਪੁਰਾਣੇ ਕਿੱਸੇ

‘ਚੰਨ ਪ੍ਰਦੇਸੀ’ਫ਼ਿਲਮ ਨੂੰ ਆਇਆਂ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 1981 ‘ਚ ਆਈ ਇਸ ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਨੈਸ਼ਨਲ ਫ਼ਿਲਮ ਐਵਾਰਡ 1980 ‘ਚ ਮਿਲ ਗਿਆ ਸੀ।

ਫ਼ਿਲਮ ਦੇ ਪ੍ਰੋਡਿਊਸਰਾਂ ‘ਚੋਂ ਇੱਕ ਜਸਵਿੰਦਰ ਸਿੰਘ ਚੀਮਾ ਤੇ ਅਦਾਕਾਰਾ ਸੁਨੀਤਾ ਧੀਰ ਨਾਲ ਅਸੀਂ ਫ਼ਿਲਮ ਬਾਰੇ ਗੱਲ-ਬਾਤ ਕੀਤੀ।

ਜਸਵਿੰਦਰ ਸਿੰਘ ਚੀਮਾ ਇਸ ਵੇਲੇ ਵੈਨਕੂਵਰ, ਕੈਨੇਡਾ ਵਿੱਚ ਹਨ ਅਤੇ ਸੁਨੀਤਾ ਧੀਰ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਰਹਿ ਰਹੇ ਹਨ।

(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਦੇਵੇਸ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)