5 ਸਾਲ ਦੇ ਇਸ ਬੱਚੇ ਦੀ ਹਿਮਾਚਲ ਪੁਲਿਸ ਕਿਉਂ ਹੋਈ ਮੁਰੀਦ
ਪ੍ਰਕਾਸ਼ਿਤ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸੈਲਾਨੀਆਂ ਨੂੰ ਮਾਸਕ ਲਗਾਉਣ ਲਈ ਕਹਿੰਦੇ ਇਸ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੋਕਾਂ ਦੇ ਮਾਸਕ ਨਾ ਲੱਗਿਆ ਹੋਣ ਕਾਰਨ ਡਾਂਗ ਦਿਖਾਉਣ ਵਾਲੇ ਇਸ ਬੱਚੇ ਦੀ ਵੀਡੀਓ ਸਥਾਨਕ ਦੁਕਾਨਦਾਰ ਨੇ ਬਣਾ ਲਈ।
ਕੋਵਿਡ ਕੇਸਾਂ ਵਿੱਚ ਕਮੀ ਆਉਣ ਕਾਰਨ ਸੈਰ ਸਪਾਟੇ ਲਈ ਸੈਲਾਨੀ ਵੱਡੀ ਗਿਣਤੀ ਵਿੱਚ ਬਾਹਰ ਨਿਕਲ ਰਹੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚੇ ਹਨ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਨਾਂ ਮਾਤਰ ਦੇਖੀ ਜਾ ਰਹੀ ਹੈ।
ਕੋਰੋਨਾਵਾਇਰਸ ਦੀ ਦੂਜੀ ਲਹਿਰ ਕਾਰਨ ਭਾਰਤ ਵਿੱਚ ਹਾਲਾਤ ਬੁਰੇ ਹੋ ਗਏ ਸਨ। ਹੁਣ ਧਰਮਸ਼ਾਲਾ ਦੇ ਮੈਕਲੋਡਗੰਜ ਥਾਣੇ ਦੇ ਐੱਸਐੱਚਓ ਨੇ ਕਿਹਾ ਹੈ ਕਿ ਉਹ ਹੁਣ ਇਸ ਬੱਚੇ ਦੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਦਦ ਲੈਣਗੇ।
ਐਡਿਟ- ਰਾਜਨ ਪਪਨੇਜਾ