ਪੰਜਾਬ ਕਾਂਗਰਸ ਦਾ ਵਿਵਾਦ ਨਿਪਟਾਉਣ ਲਈ ਰਾਹੁਲ ਗਾਂਧੀ ਦੇ ਕਮਾਂਡ ਆਪਣੇ ਹੱਥਾਂ ਵਿਚ ਲਈ ਹੋਈ
ਪ੍ਰਕਾਸ਼ਿਤ
ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਆਖ਼ਰੀ ਗੇੜ ਵਿਚ ਦਾਖਲ ਹੁੰਦਾ ਦਿਖ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈਕਮਾਂਡ ਦੇ ਤਿੰਨ ਮੈਂਬਰੀ ਪੈਨਲ ਅੱਗੇ ਪੇਸ਼ ਹੋਣ ਤੋਂ ਬਾਅਦ ਰਾਹੁਲ ਤੇ ਸੋਨੀਆਂ ਨੂੰ ਬਿਨਾਂ ਮਿਲੇ ਚੰਡੀਗੜ੍ਹ ਪਰਤ ਆਏ ਹਨ।
ਦੂਜੇ ਪਾਸੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਤੇ ਆਗੂਆਂ ਨਾਲ ਰਾਹੁਲ ਗਾਂਧੀ ਮੰਗਲਵਾਰ ਤੇ ਬੁੱਧਵਾਰ ਦੋ ਦਿਨ ਬੈਠਕਾਂ ਕਰਦੇ ਰਹੇ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਪ੍ਰੋਗਰਾਮ ਉੱਤੇ ਸਮਾਂਬੱਧ ਤਰੀਕੇ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ।
ਇਸ ਵਿਚ ਬਰਗਾੜੀ ਕਾਂਡ, ਡਰੱਗ ਤੇ ਸੈਂਡ ਮਾਫ਼ੀਆ ਖ਼ਿਲਾਫ਼ ਹੋਰ ਤੇਜ਼ੀ ਨਾਲ ਕਾਰਵਾਈ ਅਤੇ ਸਸਤੀ ਬਿਜਲੀ ਤੇ ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ਤੇ ਕਰਜ਼ ਮਾਫ਼ੀ ਵਰਗੇ ਮੁੱਖ ਬਿੰਦੂ ਹਨ।
ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ, ਐਡਿਟ : ਰਾਜਨ ਪਪਨੇਜਾ
ਇਹ ਵੀ ਪੜ੍ਹੋ: