ਨੌਜਵਾਨ ਵੱਲੋਂ ਬਣਾਇਆ ਸੂਰਜੀ ਉਰਜਾ ਅਤੇ ਬੈਟਰੀ ਨਾਲ ਚਲਣ ਵਾਲਾ ਟਰੈਕਟਰ
ਪ੍ਰਕਾਸ਼ਿਤ
ਪੈਟਰੋਲ ਅਤੇ ਡੀਜ਼ਲ ਦੇ ਭਾਅ ਹਰ ਰੋਜ਼ ਵਧ ਰਹੇ ਹਨ ਪਰ ਇਹ ਟਰੈਕਟਰ ਜੋ ਤੁਸੀਂ ਦੇਖ ਰਹੇ ਹੋ, ਉੱਪਰ ਮਹਿੰਗੇ ਪੈਟਰੋਲ ਡੀਜ਼ਲ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਗੁਜਰਾਤ ਦੇ ਬਨਾਸਕਾਂਠਾ ਦੇ ਇੱਕ ਨੌਜਵਾਨ ਕਿਸਾਨ ਨੇ ਬੈਟਰੀ ਅਤੇ ਸੌਰ ਊਰਜਾ ਨਾਲ ਚੱਲਣ ਵਾਲਾ ਟਰੈਕਟਰ ਬਣਾਇਆ ਹੈ। ਇਸ ਟਰੈਕਟਰ ਨੂੰ ਬਣਾਉਣ ਲਈ 1.75 ਲੱਖ ਦਾ ਖਰਚ ਆਇਆ ਹੈ ਅਤੇ ਤਿੰਨ ਮਹੀਨੇ ਦਾ ਸਮਾਂ ਲੱਗਿਆ ਹੈ।
ਇਸ ਟਰੈਕਟਰ ਨੂੰ ਦੇਖਣ ਲਈ ਕਿਸਾਨ ਦੂਰ-ਦੂਰ ਦੇ ਇਲਾਕਿਆਂ ਤੋਂ ਆ ਰਹੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਟਰੈਕਟਰ ਦੀ ਵਰਤੋਂ ਨਾਲ ਉਹ ਡੀਜ਼ਲ ਅਤੇ ਲੇਬਰ ਦਾ ਇਕ ਲੱਖ ਤੱਕ ਖਰਚਾ ਘਟਾ ਸਕਦੇ ਹਨ।