ਇਸ ਹਥਿਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਿਉਂ ਵਾਇਰਲ ਹੋਇਆ
ਪ੍ਰਕਾਸ਼ਿਤ
ਰੂਪਾ ਨਾਂਅ ਦੀ ਇਸ ਹਥਿਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।
ਅਸਾਮ ’ਚ ਪੈਦਾ ਹੋਈ ਇਸ ਹਥਿਨੀ ਨੂੰ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਨਾਗਜ਼ੀਰਾ ਟਾਈਗਰ ਰਿਜ਼ਰਵ ਫੌਰੇਸਟ ਲਿਜਾਇਆ ਗਿਆ ਸੀ।
ਹੌਲੀ-ਹੌਲੀ ਇੱਕ ਤੋਂ ਬਾਅਦ ਇੱਕ ਹਾਥੀ ਮਰਨ ਲੱਗੇ ਅਤੇ ਰੂਪਾ ਇੱਥੇ ਇਕੱਲੀ ਹੀ ਰਹਿ ਗਈ।
ਇਕੱਲੇਪਨ ਤੋਂ ਬਚਾਉਣ ਲਈ ਰੂਪਾ ਨੂੰ ਕਮਲਾਪੁਰ ਕੈਂਪ ’ਚ ਸ਼ਿਫ਼ਟ ਕੀਤਾ ਗਿਆ ਪਰ ਇਸ ਕੈਂਪ ਦੇ ਹਾਥੀਆਂ ਨਾਲ ਉਹ ਘੁੱਲ-ਮਿਲ ਨਹੀਂ ਸਕੀ। ਹਾਲਾਂਕਿ ਟ੍ਰੇਨਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਟ੍ਰੇਂਡ ਹੈ।
ਪਿਆਸ ਲੱਗਣ ’ਤੇ ਜੇਕਰ ਆਲੇ-ਦੁਆਲੇ ਤਾਲਾਬ ਜਾਂ ਝੀਲ ਨਹੀਂ ਮਿਲਦੀ ਤਾਂ ਉਹ ਖ਼ੁਦ ਹੈਂਡਪੰਪ ਚਲਾ ਕੇ ਪਾਣੀ ਪੀ ਸਕਦੀ ਹੈ।