ਸੁਪਰਮੂਨ, ਚੰਦਰ ਗ੍ਰਹਿਣ ਜਾਂ ਸੁਪਰ ਫਲਾਵਰ ਬਲੱਡ ਮੂਨ ਕੀ ਹੁੰਦਾ ਹੈ

ਵੀਡੀਓ ਕੈਪਸ਼ਨ, ਸੁਪਰਮੂਨ, ਚੰਦਰ ਗ੍ਰਹਿਣ ਜਾਂ ਸੁਪਰ ਫਲਾਵਰ ਬਲੱਡ ਮੂਨ ਕੀ ਹੁੰਦਾ ਹੈ?
ਪ੍ਰਕਾਸ਼ਿਤ

ਇਸ ਵਾਰ 26 ਮਈ ਖ਼ਾਸ ਹੈ। ਪਰ ਕਿਉਂ?

ਕਿਉਂਕਿ ਚੰਦਰਮਾ ਕੁਝ ਜ਼ਿਆਦਾ ਖ਼ੂਬਸੂਰਤ ਹੋਣ ਜਾ ਰਿਹਾ ਹੈ। ਉਸ ਦਿਨ ਤੁਸੀਂ ਇਕ ਸੁਪਰ ਮੂਨ ਵੇਖੋਂਗੇ ਅਤੇ ਉਸ ਦਿਨ ਪੂਰਨ ਚੰਦਰ ਗ੍ਰਹਿਣ ਵੀ ਹੋਵੇਗਾ।

ਇਸਦਾ ਅਰਥ ਇਹ ਵੀ ਹੈ ਕਿ ਚੰਦਰਮਾ ਸਾਲ ਦੇ ਉਸ ਦਿਨ ਸਭ ਤੋਂ ਵੱਡਾ ਅਤੇ ਚਮਕਦਾਰ ਦਿਖਾਈ ਦੇਵੇਗਾ।

ਸੁਪਰਮੂਨ ਅਤੇ ਪੂਰਨ ਚੰਦਰ ਗ੍ਰਹਿਣ ਦੋਵੇਂ ਵੱਖਰੀਆਂ ਚੀਜ਼ਾਂ ਹਨ ਜੋ ਹਮੇਸ਼ਾਂ ਇਕੱਠੀਆਂ ਨਹੀਂ ਹੁੰਦੀਆਂ। ਪਰ ਇਸ ਵਾਰ ਉਹ ਇਕੱਠੇ ਹੋ ਰਹੇ ਹਨ ਅਤੇ ਨਾਮ ਦਿੱਤਾ ਗਿਆ ਹੈ- ‘ਸੁਪਰ ਫਲਾਵਰ ਬਲੱਡ ਮੂਨ’।

ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)