ਪੰਜਾਬ ਦੀ ਸ਼ਲਾਘਾ ਕਰ ਚੁੱਕੀ ਅਮਰੀਕੀ ਮਾਹਰ ਭ੍ਰਮਰ ਮੁਖਰਜੀ ਭਾਰਤ 'ਚ ਲੱਖਾਂ ਕੋਰੋਨਾ ਕੇਸਾਂ ਦਾ ਖ਼ਦਸਾ ਕਿਉਂ ਜਤਾ ਰਹੀ
ਪ੍ਰਕਾਸ਼ਿਤ
ਅਮਰੀਕਾ ਦੇ ਮਿਸ਼ੀਗਨ ਯੂਨੀਵਰਸਿਟੀ ਦੀ ਮਹਾਂਮਾਰੀ ਵਿਗਿਆਨੀ ਭ੍ਰਮਰ ਮੁਖਰਜੀ, ਭਾਰਤ ਵਿੱਚ ਕੋਰੋਨਾ ਦੀ ਸਥਿਤੀ ਦਾ ਡੂੰਘਾਈ ਨਾਲ ਅਧਿਐਨ ਕਰ ਰਹੇ ਹਨ। ਉਹ ਵਿਸ਼ਵ ਦੇ ਪ੍ਰਸਿੱਧ ਵਿਗਿਆਨੀ ਹਨ।
ਉਹ ਮਹਾਮਾਰੀ ਦੇ ਅੰਕੜਿਆਂ ਦੇ ਅਧਾਰ ’ਤੇ ਗਣਿਤ ਦੇ ਮਾਡਲ ਬਣਾਉਣ ਵਿੱਚ ਮੁਹਾਰਤ ਰੱਖਦੇ ਹਨ, ਜਿਸ ਰਾਹੀਂ ਇਹ ਮਾਡਲ ਮਹਾਮਾਰੀ ਬਾਰੇ ਕਾਫ਼ੀ ਸਹੀ ਵਿਗਿਆਨਕ ਭਵਿੱਖਬਾਣੀ ਕਰ ਸਕਦੇ ਹਨ।
ਮੁਖਰਜੀ ਦਾ ਕਹਿਣਾ ਹੈ ਕਿ ਜੇ ਜਲਦੀ ਹੀ ਸਹੀ ਅਤੇ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਮਈ ਦੇ ਦੂਜੇ ਹਫਤੇ ਭਾਰਤ ਵਿਚ ਸਥਿਤੀ ਹੋਰ ਵਿਗੜ ਸਕਦੀ ਹੈ।
ਪਿਛਲੇ ਸਾਲ ਪੰਜਾਬ ਦੀ ਕੋਰੋਨਾ ਨਾਲ ਲੜਨ ਦੀ ਨੀਤੀ ਦਾ ਭ੍ਰਮਰ ਮੁਖਰਜੀ ਨੇ ਸ਼ਲਾਘਾ ਕੀਤੀ ਸੀ।
ਇਹ ਹੈ ਪਿਛਲੇ ਸਾਲ ਦੀ ਖ਼ਬਰ ਜਿਸ ਵਿੱਚ ਮੁਖਰਜੀ ਨੇ ਪੰਜਾਬ ਦੀ ਗੱਲ ਕੀਤੀ ਸੀ: ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ 'ਪੰਜਾਬ ਮਾਡਲ' ਦੀ ਚਰਚਾ ਕਿਉਂ
ਰਿਪੋਰਟ- ਜ਼ੁਬੈਰ ਅਹਿਮਦ