ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਬਾਰਡਰਾਂ 'ਤੇ ਕੀ ਹੈ ਮਾਹੌਲ: 'ਕਣਕ ਵੀ ਵਢਾਂਗੇ, ਝੋਨਾ ਵੀ ਲਾਵਾਂਗੇ ਤੇ ਅੰਦੋਲਨ ਵੀ ਕਰਾਂਗੇ'
ਪ੍ਰਕਾਸ਼ਿਤ
ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ’ਤੇ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦਿੱਲੀ ਦੇ ਬਾਰਡਰਾਂ ’ਤੇ ਵੀ ਕਿਸਾਨਾਂ ਵੱਲੋਂ ਲੋਕਲ ਦੁਕਾਨਾਂ ਤੇ ਅਵਾਜਾਈ ਬੰਦ ਕਰਵਾਈ ਗਈ ਹੈ।
ਗਾਜ਼ੀਪੁਰ ਬਾਰਡਰ ’ਤੇ ਸਾਬਕਾ ਫੌਜੀਆਂ ਵੱਲੋਂ ਰੋਡ ਜਾਮ ਕੀਤਾ ਗਿਆ ਹੈ। ਸਿੰਘੂ ਬਾਰਡਰ ’ਤੇ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਡਟੇ ਹੋਏ ਹਨ
ਅੰਮ੍ਰਿਤਸਰ ਵਿੱਚ ਅੰਮ੍ਰਿਤਸਰ-ਦਿੱਲੀ ਰੇਲਵੇ ਟਰੈਕ ’ਤੇ ਵੱਡੀ ਗਿਣਤੀ ਵਿੱਚ ਕਿਸਾਨ ਬੈਠੇ ਹੋਏ ਹਨ।
ਵੀਡੀਓ-ANI, ਐਡਿਟ- ਰਾਜਨ ਪਪਨੇਜਾ