ਰਾਹੁਲ ਗਾਂਧੀ ਨੇ ਭਾਰਤੀ ਚੋਣਾਂ ਦੇ ਨਾਲ ਸਦਾਮ ਹੁਸੈਨ ਅਤੇ ਗਦਾਫ਼ੀ ਦਾ ਜ਼ਿਕਰ ਕਿਉਂ ਕੀਤਾ - ਅਹਿਮ ਖ਼ਬਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਪ੍ਰਮੁੱਖ ਖ਼ਬਰਾਂ ਪਹੁੰਚਾ ਰਹੇ ਹਾਂ। ਰਾਹੁਲ ਗਾਂਧੀ ਨੇ ਭਾਰਤੀ ਚੋਣਾਂ ਦੇ ਨਾਲ ਸਦਾਮ ਹੁਸੈਨ ਅਤੇ ਗਦਾਫ਼ੀ ਦਾ ਜ਼ਿਕਰ ਕਿਉਂ ਕੀਤਾ ਅਤੇ ਫਿਰ ਮੰਡੀ ਤੋਂ ਬੀਜੇਪੀ ਐੱਮਪੀ ਦੀ ਲਾਸ਼ ਭੇਤਭਰੀ ਹਾਲਤ ਵਿੱਚ ਉਨ੍ਹਾਂ ਦੇ ਦਿੱਲੀ ਵਿਚਲੇ ਘਰ ਵਿੱਚੋਂ ਮਿਲੀ

ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਹੈ," ਸਦਾਮ ਹੁਸੈਨ ਅਤੇ ਗਦਾਫ਼ੀ ਵੀ ਚੋਣਾਂ ਕਰਵਾਉਂਦੇ ਸਨ ਅਤੇ ਜਿੱਤਦੇ ਵੀ ਸਨ। ਅਜਿਹਾ ਨਹੀਂ ਹੈ ਕਿ ਉਹ ਵੋਟਾਂ ਨਹੀਂ ਪਾਉਂਦੇ ਸਨ ਪਰ ਉਨ੍ਹਾਂ ਦੀ ਵੋਟ ਦੀ ਰੱਖਿਆ ਕਰਨ ਵਾਲ਼ਾ ਕੋਈ ਸੰਸਥਾਗਤ ਢਾਂਚਾ ਨਹੀਂ ਬਚਿਆ ਸੀ।"

ਰਾਹੁਲ ਗਾਂਧੀ ਨੇ ਬਰਾਊਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਸ਼ੂਤੋਸ਼ ਵਰਸ਼ਨੇ ਨਾਲ ਗੱਲਬਾਤ ਦੌਰਾਨ ਇਹ ਗੱਲਾਂ ਕਹੀਆਂ।

ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਵਿੱਚ ਭਾਜਪਾ ਦੇ ਐੱਮਪੀ ਉਨ੍ਹਾਂ ਨੂੰ ਦਸਦੇ ਹਨ ਕਿ ਉਹ ਖੁੱਲ੍ਹੀ ਚਰਚਾ ਨਹੀਂ ਕਰ ਪਾਉਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੋਲਣ ਲਈ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਰਾਹੁਲ ਗਾਂਧੀ ਨੇ ਸਦਾਮ ਹੁਸੈਨ ਅਤੇ ਗਦਾਫ਼ੀ ਵਾਲੀ ਟਿੱਪਣੀ ਉਨ੍ਹਾਂ ਨੇ ਲਗਭਗ ਦੋ ਹਫ਼ਤੇ ਪਹਿਲਾਂ ਕੈਰਨਲ ਯੂਨੀਵਰਸਿਟੀ ਦੇ ਉੱਘੇ ਅਰਸ਼ਸ਼ਾਸਤਰੀ ਪ੍ਰੋਫ਼ੈਸਰ ਕੌਸ਼ਿਕ ਬਾਸੂ ਨਾਲ ਕੀਤੀ ਗੱਲਬਾਤ ਦੌਰਾਨ ਕੀਤੀ ਟਿੱਪਣੀ ਦੇ ਹਵਾਲੇ ਨਾਲ ਦੁਹਰਾਈ।

ਪ੍ਰੋਫ਼ੈਸਰ ਕੌਸ਼ਿਕ ਬਾਸੂ ਨੂੰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਇੱਕ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ।

ਰਾਹੁਲ ਨੇ ਕਿਹਾ,"ਇੱਕ ਲੋਕਤੰਤਰ ਉਸ ਦੀਆਂ ਸੰਸਥਾਵਾਂ ਦੀ ਅਜ਼ਾਦੀ ਨਾਲ ਚਲਦਾ ਹੈ ਪਰ ਭਾਰਤ ਦੀ ਮੌਜੂਦਾ ਪ੍ਰਣਾਲੀ ਵਿੱਚ ਇਸ ਅਜ਼ਾਦੀ ਉੱਪਰ ਹਮਲਾ ਕੀਤਾ ਜਾ ਰਿਹਾ ਹੈ। ਆਰਐੱਸਐੱਸ ਸਰੀਆਂ ਸੰਸਥਾਵਾਂ ਉੱਪਰ ਹਮਲਾ ਕਰ ਰਿਹਾ ਹੈ।"

ਉਨ੍ਹਾਂ ਨੇ ਕਿਹਾ ਸੀ ਕਿ,"ਇੱਕ ਆਗੂ ਵਜੋਂ ਮੈਂ ਆਪਣਾ ਕੰਮ ਤਾਂ ਹੀ ਕਰ ਸਕਦਾ ਹਾਂ ਜਦੋਂ ਮੈਨੂੰ ਇਨ੍ਹਾਂ ਸੰਸਥਾਵਾਂ ਦੀ ਮਦਦ ਮਿਲੇਗੀ। ਜੇ ਮੈਨੂੰ ਨਿਆਂ ਪਾਲਿਕਾ, ਚੋਣ ਕਮਿਸ਼ਨ ਅਤੇ ਹੋਰ ਸੰਸਥਾਵਾਂ ਤੋਂ ਮਦਦ ਮਿਲੇਗੀ ਤਾਂ ਹੀ ਆਪਣਾ ਕੰਮ ਕਰ ਸਕਾਂਗਾ।"

ਰਾਹੁਲ ਨੇ ਕੌਸ਼ਿਕ ਬਾਸੂ ਨੂੰ ਕਿਹਾ, ਮਿਸਰ ਵਿੱਚ ਹੁਸਨੀ ਮੁਬਾਰਕ 97 ਫ਼ੀਸਦੀ ਵੋਟਾਂ ਨਾਲ ਜਿਤਦੇ ਸਨ। ਮੇਰੇ ਲਈ ਇਹ ਹੈਰਾਨ ਕਰਨ ਵਾਲਾ ਹੁੰਦਾ ਸੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਮੈਂ ਇਸ ਬਾਰੇ ਜਾਨਣਾ ਚਾਹੁੰਦਾ ਸੀ। ਮੈਨੂੰ ਲਗਦਾ ਸੀ ਕਿ ਕਿ ਪੋਲਿੰਗ ਬੂਥ ਨਾਲ ਇਨ੍ਹਾਂ ਦੀ ਮਿਲੀਭੁਗਤ ਰਹਿੰਦੀ ਹੋਵੇਗੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

"ਸੰਜੋਗ ਨਾਲ ਮੈਂ ਮਿਸਰ ਵਿੱਚ ਕਾਨਫਰੰਸ ਵਿੱਚ ਗਿਆ। ਮੈਂ ਦੇਖਿਆ ਕਿ ਸਿਆਸੀ ਕਾਨਫ਼ਰੰਸ ਵਿੱਚ ਉੱਥੋਂ ਦੇ ਜੱਜ ਬੈਠੇ ਹੋਏ ਸਨ। ਮੈਨੂੰ ਲੱਗਿਆ ਕਿ ਇਹ ਜੱਜ ਕਿਉਂ ਬੈਠੇ ਹੋਏ ਹਨ। ਮਿਸਰ ਵਿੱਚ ਸਰਕਾਰ ਦੇ ਸਾਹਮਣੇ ਕੋਈ ਸੰਸਥਾ ਨਹੀਂ ਰਹੀ ਸੀ।"

ਪ੍ਰੋਫ਼ੈਸਰ ਆਸ਼ੂਤੋਸ਼ ਵਰਸ਼ਨੇ ਨੂੰ ਰਾਹੁਲ ਨੇ ਕਿਹਾ ਕਿ ਚੋਣਾਂ ਸਿਰਫ਼ ਚੋਣ ਕੇਂਦਰ ਵਿੱਚ ਜਾ ਕੇ ਵੋਟਿੰਗ ਮਸ਼ੀਨ ਦਾ ਬਟਨ ਦੱਬਣਾ ਨਹੀਂ ਹੁੰਦਾ। ਸਗੋਂ ਚੋਣਾਂ ਇੱਕ ਨਰੇਟਿਵ ਹੁੰਦੀਆਂ ਹਨ ਚੋਣਾਂ ਉਹ ਸੰਸਥਾਗਤ ਢਾਂਚਾ ਹੁੰਦੀਆਂ ਹਨ ਜੋ ਯਕੀਨੀ ਬਣਾਉਂਦੀਆਂ ਹਨ ਕਿ ਦੇਸ਼ ਵਿੱਚ ਕਾਨੂੰਨੀ ਢਾਂਚਾ ਕੰਮ ਕਰੇ, ਚੋਣਾਂ ਇੱਕ ਅਜ਼ਾਦ ਜੁਡੀਸ਼ੀਅਰੀ ਹੁੰਦੀਆਂ ਹਨ। ਤਕਨੌਲੋਜੀ ਦੇ ਯੁੱਗ ਵਿੱਚ ਵੋਟਰਾਂ ਉੱਪਰ ਹਮਲਾ ਕਰਨਾ ਜ਼ਰੂਰੀ ਨਹੀਂ ਹੈ, ਜੇ ਤੁਸੀਂ ਵਟਸਪਅਪ ਅਤੇ ਫ਼ੇਸਬੁਕ ਨੂੰ ਕੰਟਰੋਲ ਕਰ ਲੈਂਦੇ ਹੋ ਹਾਂ ਤਾਂ ਤੁਸੀਂ ਸੰਵਾਦ ਨੂੰ ਕੰਟਰੋਲ ਕਰ ਲੈਂਦੇ ਹੋ।

ਰਾਹੁਲ ਗਾਂਧੀ ਨੂੰ ਭਾਜਪਾ ਦਾ ਜਵਾਬ

ਰਾਹੁਲ ਗਾਂਧੀ ਦੀ ਟਿੱਪਣੀ ਬਾਰੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ,"ਰਾਹੁਲ ਗਾਂਧੀ ਦੀ ਰਾਇ ਉੱਪਰ ਟਿੱਪਣੀ ਕਰਨਾ ਵਿਅਰਥ ਹੈ।"

"ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ ਦੀ ਗਦਾਫ਼ੀ ਅਤੇ ਸਦਾਮ ਹੁਸੈਨ ਨਾਲ ਤੁਲਨਾ ਕਰਨਾ 80 ਕਰੋੜ ਵੋਟਰਾਂ ਦਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਐਮਰਜੈਂਸੀ ਦੌਰਾਨ ਹੀ ਅਸੀਂ ਗਦਾਫ਼ੀ ਅਤੇ ਸਦਾਮ ਵਾਲਾ ਸਮਾਂ ਦੇਖਿਆ ਸੀ।"

ਭਾਜਪਾ ਐੱਮਪੀ ਦੀ ਦਿੱਲੀ ਦੀ ਰਿਹਾਇਸ਼ 'ਚੋਂ ਮਿਲੀ ਲਾਸ਼, ਪੁਲਿਸ ਕੀ ਕਹਿੰਦੀ

ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਸਾਂਸਦ ਰਾਮ ਸਵਰੂਪ ਸ਼ਰਮਾ ਦੀ ਵਿੱਚ ਮੌਤ ਹੋਣ ਦੀ ਖ਼ਬਰ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਦਿੱਲੀ ਵਿੱਚ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀ ਹੈ। ਏਜੰਸੀ ਨੇ ਦਿੱਲੀ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਰਿਹਾਇਸ਼ ਦੇ ਕਿਸੇ ਕਰਮਚਾਰੀ ਵੱਲੋਂ ਫ਼ੋਨ ਕੀਤੇ ਜਾਣ 'ਤੇ ਪੁਲਿਸ ਉੱਥੇ ਪਹੁੰਚੀ ਤਾਂ ਸ਼ਰਮਾ ਦਾ ਕਮਰਾ ਅੰਦਰੋਂ ਬੰਦ ਸੀ ਅਤੇ ਉਨ੍ਹਾਂ ਦੀ ਦੇਹ ਪੱਖੇ ਨਾਲ ਲਟਕ ਰਹੀ ਸੀ।

ਸਾਲ 1958 ਵਿੱਚ ਜਨਮੇ ਸ਼ਰਮਾ ਨੇ ਮੈਟਰਿਕ ਤੱਕ ਪੜ੍ਹਾਈ ਕੀਤੀ ਸੀ ਅਤੇ ਉਹ ਸਾਲ 2014 ਵਿੱਚ ਪਹਿਲੀ ਵਾਰ ਲੋਕਸਭਾ ਸਈ ਚੁਣੇ ਗਏ ਅਤੇ 2019 ਵਿੱਚ ਮੌਜੂਦਾ ਸਤਾਰਵੀਂ ਲੋਕਸਭਾ ਦੇ ਮੈਂਬਰ ਚੁਣੇ ਗਏ ਸਨ।

ਵਰਤਮਾਨ ਵਿੱਚ ਉਹ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਸਨ ਅਤੇ ਵਿਦੇਸ਼ ਮੰਤਰਾਲਾ ਦੀ ਸਲਾਹਕਾਰ ਕਮੇਟੀ ਦੇ ਵੀ ਮੈਂਬਰ ਸਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਮ ਸਵਰੂਪ ਸ਼ਰਮਾ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਜਾਰੀ ਆਪਣੇ ਸੋਗ ਸੰਦੇਸ਼ ਵਿੱਚ ਰਾਮ ਸਵਰੂਪ ਦੀ ਮੌਤ ਨੂੰ ਸੂਬੇ ਲਈ ਭਾਰੀ ਨੁਕਸਾਨ ਦੱਸਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)