ਮਿਲੋ, ਹਰਿਆਣਾ ਦੇ ‘ਫਲਾਵਰ ਮੈਨ’ ਨੂੰ ਜੋ ਕਈਆਂ ਲਈ ਮਿਸਾਲ ਬਣ ਗਏ
ਪ੍ਰਕਾਸ਼ਿਤ
ਸਿਰਸਾ ਦੇ ਪਿੰਡ ਦੜਬੀ ਦੇ ਡਾ. ਰਾਮਜੀ ਜੈਮਲ ਜਨਤਕ ਥਾਵਾਂ ’ਤੇ ਫੁੱਲ-ਬੂਟੇ ਲਗਾਉਣ ਦੀ ਮੁਹਿੰਮ ਚਲਾ ਰਹੇ ਹਨ। ਕਈ ਸੂਬਿਆਂ ਦੇ 52 ਜ਼ਿਲ੍ਹਿਆਂ ਤੱਕ ਫੁੱਲਾਂ ਦੀ ਪਨੀਰੀ ਪਹੁੰਚਾ ਰਹੇ ਹਨ।
ਆਪਣੇ ਜੱਦੀ ਖੇਤਾਂ ਵਿੱਚ ਪਿਛਲੇ 15 ਸਾਲ ਤੋਂ ਪਨੀਰੀ ਤਿਆਰ ਕਰ ਰਹੇ ਹਨ। ਸਕੂਲਾਂ, ਜੇਲ੍ਹਾਂ, ਸ਼ਮਸ਼ਾਨ ਘਾਟਾਂ ਆਦਿ ਦਾ ਸੁੰਦਰੀਕਰਨ ਕਰ ਰਹੇ ਹਨ। ਡਾ. ਰਾਮਜੀ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਕਈ ਲੋਕ ਫੁੱਲ-ਬੂਟੇ ਲਾ ਰਹੇ ਹਨ।
ਅਧਿਕਾਰੀਆਂ ਨੇ ਵੀ ਰਾਮਜੀ ਦੇ ਇਸ ਕੰਮ ਦੀ ਕਾਫ਼ੀ ਤਾਰੀਫ਼ ਕੀਤੀ ਹੈ।
ਰਿਪੋਰਟ- ਪ੍ਰਭੂ ਦਿਆਲ, ਐਡਿਟ- ਰਾਜਨ ਪਪਨੇਜਾ