ਖਜੂਰ ਦੇ ਰੁਖਾਂ ਦੀ ਤਾੜੀ ਕਿਵੇਂ ਹੈ ਵੱਖਰੀ ਤੇ ਕਿਵੇਂ ਹੁੰਦੀ ਹੈ ਇਹ ਤਿਆਰ
ਪ੍ਰਕਾਸ਼ਿਤ
ਖਜੂਰਾਂ ਤੋਂ ਨਿਕਲਣ ਵਾਲੀ ਤਾੜੀ ਤੇਲੰਗਾਨਾ ਦੇ ਨਾਗਰਕਰਨੂਲ ਜ਼ਿਲ੍ਹੇ ਦੇ ਪਿੰਡ ਕਰਨੀਕਲ ਦੀ ਖਜੂਰ ਤਾੜੀ ਕਾਫ਼ੀ ਮਸ਼ਹੂਰ ਹੋ ਗਈ ਹੈ।
ਕਰਨੀਕਲ ਪਿੰਡ ਚ ਖਜੂਰਾਂ ਦੀ ਖੇਤੀ ਕਾਫ਼ੀ ਪੁਰਾਣੀ ਹੈ। ਕੁਝ ਲੋਕਾਂ ਨੇ ਖਜੂਰ ਤੋਂ ਤਾੜੀ ਕੱਢਣ ਦਾ ਤਜਰਬਾ ਕੀਤਾ ਜੋ ਕਾਫ਼ੀ ਸਫ਼ਲ ਰਿਹਾ। ਇਸੇ ਨੇ ਯਦਾਇਆ ਨੂੰ ਖਜੂਰਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਆ।
ਯਦਾਇਆ ਨੇ ਇਨ੍ਹਾਂ ਰੁਖਾਂ ਨੂੰ ਖਰੀਦਣ ਲਈ ਬਹੁਤ ਸਾਰੀਆਂ ਨਰਸਰੀਆਂ ਦੇ ਚੱਕਰ ਕੱਟੇ ਹਨ। ਆਖ਼ਰ ਉਸ ਨੂੰ ਸੈਂਗਰੈਡੀ ਨਰਸਰੀ ਤੋਂ 1600 ਪੌਦੇ ਮਿਲ ਗਏ। ਪਰ ਇਨ੍ਹਾਂ ਵਿਚੋਂ 1000 ਹੀ ਸਫ਼ਲ ਹੋ ਸਕੇ। ਇਹ ਹੁਣ 18 ਸਾਲ ਪੁਰਾਣੇ ਹੋ ਚੁੱਕੇ ਹਨ ਅਤੇ ਪਿਛਲੇ 4 ਸਾਲਾਂ ਤੋਂ ਇਨ੍ਹਾਂ ਵਿਚੋਂ ਤਰਲ ਪਦਾਰਥ ਕੱਢਿਆ ਜਾ ਰਿਹਾ ਹੈ।
ਰਿਪੋਰਟ- ਬਾਲਾ ਸਤੀਸ਼, ਸੰਗੀਥਮ ਪ੍ਰਭਾਕਰ
