National Science Day : 14 ਸਾਲ ਦੀ ਉਮਰ ਵਿਚ ਵੱਡੀ ਵਿਗਿਆਨਕ ਖੋਜ ਕਰਨ ਵਾਲੀ ਕੁੜੀ ਨੂੰ ਮਿਲੋ
ਪ੍ਰਕਾਸ਼ਿਤ
ਪੂਣੇ ਦੀ 14 ਸਾਲਾ ਜੂਈ ਕੇਸਕਰ ਨੇ ਇੱਕ ਨਵੀ ਡਿਵਾਇਸ ਬਣਾਈ ਹੈ ਜਿਸ ਨਾਲ ਪਾਰਕਿੰਸਨਸ ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਫਾਇਦਾ ਹੋਵੇਗਾ।
ਇਹ ਡਿਵਾਇਸ ਦਸਤਾਨਿਆਂ ਵਾਂਗ ਲੱਗਦੀ ਹੈ ਜੋ ਮਰੀਜ਼ ਦੇ ਸਰੀਰ ’ਚ ਪੈਦਾ ਹੁੰਦੇ ਕੰਬਣਾਂ ਦਾ ਡਾਟਾ ਇਕੱਠਾ ਕਰਦੀ ਹੈ। ਉਸ ਨੇ ਇਸ ਲਈ ਕੁਝ ਸਾਫ਼ਟਵੇਅਰ ਤੇ ਹਾਰਡਵੇਅਰ ਬਾਰੇ ਅਧਿਐਨ ਕੀਤਾ।
ਉਸ ਨੂੰ ਇਸ ਲਈ ਕਈ ਐਵਾਰਡਾਂ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਹ ਅਮਰੀਕਾ ’ਚ ਹੋਣ ਜਾ ਰਹੀ ਆਈਐਸਈਐੱਫ਼ ਪ੍ਰਦਰਸ਼ਨੀ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ।
