ਕਿਸਾਨ ਅੰਦੋਲਨ: ਭਰਾ ਦਾ ਵਿਆਹ ਛੱਡ ਕਿਸਾਨ ਮੁਜ਼ਾਹਰੇ ’ਚ ਕਿਉਂ ਆਈ ਇਹ ਬੀਬੀ
ਪ੍ਰਕਾਸ਼ਿਤ
ਸਿਰਸਾ ਪਹੁੰਚੇ ਦੁਸ਼ਯੰਤ ਚੌਟਾਲਾ ਦਾ ਕਿਸਾਨਾਂ ਨੇ ਕਾਲੇ ਝੰਡਿਆਂ ਨਾਲ ਕੀਤਾ ਵਿਰੋਧ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਇੱਕ ਵਿਆਹ ਸ਼ਾਮਲ ’ਚ ਹੋਣ ਆਈਆਂ ਕੁਝ ਔਰਤਾਂ ਨੇ ਵੀ ਲਿਆ ਹਿੱਸਾ।
ਇਸ ਤੋਂ ਪਹਿਲਾਂ ਸਿਰਸਾ ‘ਚ ਹੀ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦੇ ਪ੍ਰੋਗਰਾਮ ਵਾਲੀ ਥਾਂ ਪਹੁੰਚੇ ਕੇ ਕਿਸਾਨਾਂ ਨੇ ਮੁਜ਼ਾਹਰਾ ਕੀਤਾ।
ਜਿਸ ਕਾਰਨ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਦੂਜੇ ਪਾਸੇ ਦੁਸ਼ਯੰਤ ਚੌਟਾਲਾ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
ਰਿਪੋਰਟ- ਪ੍ਰਭੂ ਦਿਆਲ, ਐਡਿਟ- ਸੁਮਿਤ ਵੈਦ