ਮੁੰਡਿਆਂ ਨੂੰ ਚਿੱਤ ਕਰਨ ਵਾਲੀ ਪਹਿਲਵਾਨ ਦਿਵਿਆ ਜਿਸ ਤੋਂ ਹੈ ਓਲੰਪਿਕ ਮੈਡਲ ਦੀ ਉਮੀਦ
ਪ੍ਰਕਾਸ਼ਿਤ
22 ਸਾਲਾ ਪਹਿਲਵਾਨ ਦਿਵਿਆ ਕਾਕਰਾਨ ਭਾਰਤ ਦੀਆਂ ਉੱਭਰਦੀਆਂ ਖਿਡਾਰਨਾਂ ਵਿੱਚੋਂ ਇੱਕ ਹਨ। 2020 ਵਿੱਚ ਦਿਵਿਆ ਨੇ ਏਸ਼ੀਅਨ ਰੇਸਲਿੰਗ ਚੈਂਪੀਅਨ ਦਾ ਖ਼ਿਤਾਬ ਹਾਸਿਲ ਕੀਤਾ ਹੈ।
ਦਿਵਿਆ ਨੇ ਗ਼ਰੀਬੀ ਅਤੇ ਵਿਤਕਰੇ ਦੇ ਦੌਰ ਨੂੰ ਪਾਰ ਕਰਦਿਆਂ ਮਰਦਾਂ ਦੀ ਖੇਡ ਮੰਨੀ ਜਾਂਦੀ ਪਹਿਲਵਾਨੀ ਨੂੰ ਚੁਣਿਆ। ਪਰ ਆਪਣੇ ਮੈਡਲਾਂ ਨਾਲ ਉਨ੍ਹਾਂ ਹਰ ਇੱਕ ਨੂੰ ਮੁੰਹ ਤੋੜ ਜਵਾਬ ਦਿੱਤਾ।
(ਰਿਪੋਰਟਰ: ਵੰਦਨਾ, ਸ਼ੂਟ-ਐਡਿਟ: ਪ੍ਰੇਮ ਭੂਮੀਨਾਥਨ)
(ਦਿਵਿਆ ਉੱਤੇ ਬਣੀ ਇਹ ਰਿਪੋਰਟ ‘ਦਿ ਇੰਡੀਅਨ ਚੇਂਜਮੇਕਰਜ਼’ ਸੀਰੀਜ਼ ਦਾ ਹਿੱਸਾ ਹੈ ਜਿਸ ’ਚ ਅਸੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਖਿਡਾਰਨਾ ਬਾਰੇ ਜਾਣ ਰਹੇ ਹਾਂ ਜਿਨ੍ਹਾਂ ਦਾ ਸਫ਼ਰ ਪ੍ਰੇਰਣਾ ਭਰਿਆ ਹੈ)
