ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਤੇ ਖਾਲਿਸਤਾਨ ਕੁਨੈਕਸ਼ਨ ਬਾਰੇ ਪੁਲਿਸ ਦੇ ਦਾਅਵੇ
ਪ੍ਰਕਾਸ਼ਿਤ
ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ’ਤੇ ਦਿੱਲੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਟੂਲਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਦੀ ਬੈਂਗਲੁਰੂ ਤੋਂ ਗ੍ਰਿਫ਼ਤਾਰੀ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਨਿਕਿਤਾ, ਸ਼ਾਂਤਨੂ ਤੇ ਦਿਸ਼ਾ ਨੇ ਟੂਲਕਿੱਟ ਡਾਕੂਮੈਂਟ ਬਣਾਇਆ, ਮਕਸਦ ਸੀ ਭਾਰਤ ਦਾ ਅਕਸ ਖ਼ਰਾਬ ਕਰਨਾ। ਪੁਲਿਸ ਨੇ ‘ਪੋਇਟਿਕ ਜਸਟਿਸ ਫਾਊਂਡੇਸ਼ਨ’ ਨਾਮੀ ਸੰਗਠਨ ਦੇ ਮੋ ਧਾਲੀਵਾਲ ਦਾ ਵੀ ਨਾਂ ਲਿਆ ਹੈ। ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਵੱਲੋਂ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੇ ਦਏ ਟੂਲਕਿੱਟ ਨੂੰ ਲੈ ਕੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।
‘ਪੋਇਟਿਕ ਜਸਟਿਸ ਫਾਊਂਡੇਸ਼ਨ’ ਦੇ ਸਹਿ-ਸੰਸਥਾਪਕ ਮੋ ਧਾਲੀਵਾਲ ਵੱਲੋਂ 6 ਫਰਵਰੀ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਵਿੱਚ ਨਫਰਤ ਫੈਲਾਉਣ ਤੋਂ ਇਨਕਾਰ ਕਰਦਿਆਂ ਮਨੁੱਖੀ ਹੱਕਾਂ ਦੇ ਸਮਰਥਨ ਦੀ ਗੱਲ ਆਖੀ ਗਈ ਹੈ।
