ਰਿਹਾਨਾ ਨੂੰ ਜਾਣੋ ਜਿਸਦੇ ਕਿਸਾਨ ਅੰਦੋਲਨ ਦੇ ਹੱਕ 'ਚ ਬੋਲਣ 'ਤੇ ਹੰਗਾਮਾ ਹੋ ਰਿਹਾ

ਵੀਡੀਓ ਕੈਪਸ਼ਨ, ਰਿਹਾਨਾ ਨੂੰ ਜਾਣੋ ਜਿਸਦੇ ਕਿਸਾਨ ਅੰਦੋਲਨ ਦੇ ਹੱਕ 'ਚ ਬੋਲਣ 'ਤੇ ਹੰਗਾਮਾ ਹੋ ਰਿਹਾ
ਪ੍ਰਕਾਸ਼ਿਤ

ਕੌਮਾਂਤਰੀ ਪੌਪ ਸਟਾਰ ਰਿਹਾਨਾ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ। ਉਨ੍ਹਾਂ ਨੇ ਦਿੱਲੀ ਬਾਰਡਰਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਇੱਕ ਖ਼ਬਰ ਨੂੰ ਟਵੀਟ ਕਰਦਿਆਂ ਲਿਖਿਆ, "ਅਸੀਂ ਕਿਉਂ ਇਸ ਬਾਰੇ ਗੱਲ ਨਹੀਂ ਕਰ ਰਹੇ ਹਾਂ?"

ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਪੂਰੀ ਦੁਨੀਆਂ ਤੋਂ ਪ੍ਰਤੀਕਰਮ ਆਏ। ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਬੋਲਣਾ ਪਿਆ ਅਤੇ ਸਿਆਸੀ ਲੋਕ ਵੀ ਇਸ ਬਹਿਸ ਵਿੱਚ ਕੁੱਦ ਪਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)