ਜਦੋਂ ਸਿੰਘੂ ਬਾਰਡਰ 'ਤੇ ਨਾਅਰੇਬਾਜ਼ੀ ਤੇ ਪੁਲਿਸ ਦੀ ਕਾਰਵਾਈ ਕਾਰਨ ਮਾਹੌਲ ਤਣਾਅਪੂਰਨ ਹੋਇਆ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਖ਼ਿਲਾਫ਼ 26 ਜਨਵਰੀ ਦੀ ਹਿੰਸਾ ਤੋਂ ਬਾਅਦ ਕਈ ਪਾਸਿਓ ਕਾਰਵਾਈਆਂ ਸ਼ੁਰੂ ਹੋ ਰਹੀਆਂ ਹਨ।
ਸਿੰਘੂ ਬਾਰਡਰ ’ਤੇ ਮੌਜੂਦਾ ਵੇਲੇ ਕੁਝ ਤਣਾਅ ਵਧ ਗਿਆ ਹੈ। ਪੁਲਿਸ ਵੱਲੋਂ ਸਿੰਘੂ ਬਾਰਡਰ ’ਤੇ ਸਟੇਜ ਦੇ ਨਾਲ ਦਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਮੌਜੂਦ ਨਿਹੰਗ ਸਿੰਘਾਂ ਨੇ ਉਸ ਦਾ ਵਿਰੋਧ ਕੀਤਾ।
ਇਸ ਦੇ ਨਾਲ ਹੀ ਕੁਝ ਲੋਕ ਤਿਰੰਗਾ ਯਾਤਰਾ ਲੈ ਕੇ ਆ ਗਏ ਤੇ ਕਿਸਾਨਾਂ ਦੀ ਵਾਪਸੀ ਲਈ ਨਾਅਰੇ ਲਗਾਉਣ ਲੱਗੇ।
(ਐਡਿਟ- ਸਦਫ ਖ਼ਾਨ)