ਦੀਪ ਸਿੱਧੂ: ਵਿਵਾਦਾਂ ਵਿੱਚ ਆਏ ਸਿੱਧੂ ਬਾਰੇ ਜਾਣੋ
ਛੱਬੀ ਜਨਵਰੀ 2021 ਨੂੰ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਲਾਲ ਕਿਲੇ ਤੇ ਮੁਜ਼ਾਹਰਾਕਾਰੀਆਂ ਨੇ ਜਿਸ ਘਟਨਾ ਨੂੰ ਅੰਜਾਮ ਦਿੱਤਾ ਉਹ ਤਸਵੀਰਾਂ ਸਾਰੀ ਦੁਨੀਆਂ ਨੇ ਦੇਖੀਆਂ।
ਸ਼ਾਂਤਮਈ ਟਰੈਕਟਰ ਪਰੇਡ ਦੇ ਦਾਅਵਿਆਂ ਤੋਂ ਉਲਟ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਹਰ ਕੋਈ ਹੈਰਾਨ ਸੀ। ਇਸ ਘਟਨਾ ਦੇ ਤੁਰੰਤ ਬਾਅਦ ਜਿਸ ਸ਼ਖਸ਼ ਦੀ ਸਭ ਤੋਂ ਵੱਧ ਚਰਚਾ ਹੋਈ ਉਹ ਹੈ ਦੀਪ ਸਿੱਧੂ।
ਲਾਲ ਕਿਲੇ ਤੇ ਮੁਜ਼ਾਹਰਾਕਾਰੀਆਂ ਨੇ ਸਿੱਖ ਧਾਰਮਿਕ ਚਿੰਨ੍ਹ ਕੇਸਰੀ ਨਿਸ਼ਾਨ ਅਤੇ ਕਿਸਾਨ ਯੂਨੀਅਨ ਦਾ ਝੰਡਾ ਲਾਲ ਕਿਲੇ ਦੀ ਫ਼ਸੀਲ 'ਤੇ ਚੜ੍ਹਾ ਦਿੱਤਾ।
ਜਦੋਂ ਇਹ ਘਟਨਾਕ੍ਰਮ ਵਾਪਰ ਰਿਹਾ ਸੀ ਤਾਂ ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਰਹੇ ਦੀਪ ਸਿੱਧੂ ਵੀ ਉੱਥੇ ਮੌਜੂਦ ਸਨ। ਦੀਪ ਸਿੱਧੂ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਫਾਈ ਵੀ ਦਿੱਤੀ।
ਆਓ ਤਰਤੀਬ ਨਾਲ ਸਮਝਦੇ ਹਾਂ ਦੀਪ ਸਿੱਧੂ ਦਾ ਕਿਸਾਨੀ ਅੰਦੋਲਨ ਨਾਲ ਜੁੜਨਾ, ਇਸ ਤੋਂ ਪਹਿਲਾਂ ਸਿਆਸੀ ਲੋਕਾਂ ਨਾਲ ਰਿਸ਼ਤਾ ਅਤੇ ਫਿਲਮੀ ਦੁਨੀਆਂ ਨਾਲ ਸਬੰਧ ਕੀ ਰਿਹਾ ਹੈ।
(ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ, ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)