ਹਾਥੀ ’ਤੇ ਸੁੱਟਿਆ ਸੜਦਾ ਹੋਇਆ ਟਾਇਰ, ਹਾਥੀ ਦੀ ਹੋਈ ਮੌਤ

ਵੀਡੀਓ ਕੈਪਸ਼ਨ, ਹਾਥੀ ’ਤੇ ਸੁੱਟਿਆ ਸੜਦਾ ਹੋਇਆ ਟਾਇਰ ਤੇ ਸੜਨ ਕਾਰਨ ਹੋਈ ਹਾਥੀ ਦੀ ਮੌਤ
ਪ੍ਰਕਾਸ਼ਿਤ

ਤਮਿਲਨਾਡੂ ਦੇ ਨੀਲਗਿਰੀ ਦੇ ਮਸਿਨਾਗੁੜੀ ’ਚ ਹਾਥੀ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ , ਇਸ ਲਈ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੱਕ ਦੀ ਭਾਲ ਜਾਰੀ ਹੈ।

ਇਸ ਘਟਨਾ ’ਚ 40 ਸਾਲਾ ਹਾਥੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਕੰਨ ਅਤੇ ਪਿੱਠ ਸੜਨ ਕਾਰਨ ਉਹ ਗੰਭੀਰ ਤੌਰ ’ਤੇ ਜਖ਼ਮੀ ਹੋ ਗਿਆ ਸੀ।

ਵਰਕਰਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਹਾਥੀ ’ਤੇ ਸੜਦਾ ਹੋਇਆ ਟਾਇਰ ਸੁੱਟ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)