ਕਿਸਾਨ ਅੰਦੋਲਨ: ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਚੈੱਕ ਜਦੋਂ ਤਿੰਨ ਵਾਰ ਬਾਊਂਸ ਹੋਇਆ
ਪ੍ਰਕਾਸ਼ਿਤ
ਖੰਨਾ ਦੇ ਪਿੰਡ ਇੱਕੋਲਾਹਾ ਦੇ ਕਿਸਾਨ ਰਵਿੰਦਰ ਸਿੰਘ ਖੇਤੀ ਕਾਨੂੰਨ ਖਿਲਾਫ਼ ਸੰਘਰਸ਼ ਲਈ ਦਿੱਲੀ ਗਏ ਸੀ ਪਰ ਘਰ ਵਾਪਸ ਆਉਣ ਤੇ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰ ਦਾ ਦਾਅਵਾ ਹੈ ਕਿ ਸਰਕਾਰ ਨੇ ਢਾਈ ਲੱਖ ਰੁਪਏ ਦਾ ਚੈੱਕ ਦੇਣ ਦਾ ਐਲਾਨ ਕੀਤਾ ਪਰ ਤਿੰਨ ਵਾਰ ਚੈੱਕ ਬਾਊਂਸ ਹੋ ਗਿਆ। ਹਾਲਾਂਕਿ ਹੁਣ ਪੈਸੇ ਖਾਤੇ ਵਿੱਚ ਆ ਗਏ ਹਨ।
ਪਰ ਪਰਿਵਾਰ ਚੈੱਕ ਬਾਊਂਸ ਹੋਣ ਕਾਰਨ ਹੋਈ ਖੱਜਲ-ਖੁਆਰੀ ਲਈ ਨਿਰਾਸ਼ ਹੈ।
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਸੁਮਿਤ