ਕੀ ਕੰਟਰੈਕਟ ਫਾਰਮਿੰਗ ਅਮਰੀਕਾ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ?
ਪ੍ਰਕਾਸ਼ਿਤ
ਦਹਾਕਿਆਂ ਤੋਂ ਕੰਟਰੈਕਟ ਫਾਰਮਿੰਗ ਨੂੰ ਇਹ ਕਹਿ ਕੇ ਹੱਲਾਸ਼ੇਰੀ ਦਿੱਤੀ ਜਾਂਦੀ ਰਹੀ ਹੈ ਕਿ ਇਹ ਕਿਸਾਨੀ ਅਤੇ ਪਸ਼ੂ ਪਾਲਣ ਨੂੰ ਆਧੁਨਿਕ ਬਣਾਉਣ ਵਿੱਚ ਮਦਦਗਾਰ ਹੋਵੇਗੀ ਅਤੇ ਕਿਸਾਨਾਂ ਨੂੰ ਬਿਹਤਰ ਬਜ਼ਾਰ ਦਾ ਬਦਲ ਮਿਲੇਗਾ।
ਆਲੋਚਕਾਂ ਦਾ ਤਰਕ ਹੈ ਕਿ ਇਸ ਨਾਲ ਕੁਝ ਮੁੱਠੀ ਭਰ ਕਾਰਪੋਰੇਟਾਂ ਦੇ ਹੱਥ ਵਿੱਚ ਸਾਰਾ ਸਿਸਟਮ ਆ ਜਾਵੇਗਾ ਅਤੇ ਕਿਸਾਨਾਂ ਦਾ ਸ਼ੋਸ਼ਣ ਸੌਖਾ ਹੋ ਜਾਵੇਗਾ।
ਕੰਪਨੀਆਂ ਇਸ ਕਿਸਮ ਦੇ ਇਲਜ਼ਾਮਾਂ ਦਾ ਖੰਡਨ ਕਰਦੀਆਂ ਹਨ। ਉਨ੍ਹਾਂ ਦਾ ਤਰਕ ਹੈ ਕਿ ਕੰਟਰੈਕਟ ਫਾਰਮਿੰਗ ਕਿਸਾਨ ਅਤੇ ਪ੍ਰੋਸੈਸਿੰਗ ਕੰਪਨੀ ਦੋਵਾਂ ਲਈ ਲਾਹੇ ਦਾ ਸੌਦਾ ਹੈ।
ਰਿਪੋਰਟ - ਵਿਨੀਤ ਖਰੇ, ਐਡਿਟ - ਰਾਜਨ ਪਪਨੇਜਾ