'ਟੈਂਪੂ ਵਾਲੀ ਪੰਮੀ' ਦੀ ਲੁਧਿਆਣਾ ਦੇ ਇਲਾਕੇ ਵਿੱਚ ਚਰਚਾ ਕਿਉਂ

ਵੀਡੀਓ ਕੈਪਸ਼ਨ, 'ਟੈਂਪੂ ਵਾਲੀ ਪੰਮੀ' ਦੀ ਲੁਧਿਆਣਾ ਦੇ ਇਲਾਕੇ ਵਿੱਚ ਚਰਚਾ ਕਿਉਂ
ਪ੍ਰਕਾਸ਼ਿਤ

ਘਰ ਦੀ ਰੋਜ਼ੀ-ਰੋਟੀ ਚਲਾਉਣ ਵਾਲੀ ਪਰਮਜੀਤ ਕੌਰ ਨੂੰ ਲੋਕ ‘ਪੰਮੀ ਟੈਂਪੂ’ ਵਾਲੀ ਦੇ ਤੌਰ ’ਤੇ ਜਾਣਦੇ ਹਨ। ਪਰਮਜੀਤ ਲੁਧਿਆਣਾ ਤੋਂ ਹੌਜ਼ਰੀ ਦਾ ਮਾਲ ਲਿਆ ਕੇ ਸਮਰਾਲਾ ਦੇ ਪਿੰਡਾਂ ’ਚ ਔਰਤਾਂ ਨੂੰ ਕੜ੍ਹਾਈ ਲਈ ਦਿੰਦੇ ਹਨ।

ਉਹ ਹਰ ਰੋਜ਼ ਤਕਰੀਬਨ 150 ਤੋਂ 200 ਕਿੱਲੋਮੀਟਰ ਇਕੱਲਿਆਂ ਟੈਂਪੂ ਚਲਾਉਂਦੇ ਹਨ। ਸਮਰਾਲਾ ਦੀ ਰਹਿਣ ਵਾਲੀ ਪਰਮਜੀਤ ਪੜ੍ਹੀ ਲਿਖੀ ਨਹੀਂ ਪਰ ਪੁੱਤਰ ਨੂੰ ਚੰਗੀ ਸਿੱਖਿਆ ਦਿਵਾਉਣਾ ਚਾਹੁੰਦੀ ਹੈ।

ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)