ਕਿਸਾਨ ਅੰਦੋਲਨ: ‘ਬੱਚੇ ਪੁੱਛਦੇ ਦਾਦੀ ਪਾਪਾ ਮੁੜੇ ਕਿਉਂ ਨਹੀਂ, ਮੈਥੋਂ ਬੱਸ ਮਰਿਆ ਨਹੀਂ ਜਾਂਦਾ’
ਪ੍ਰਕਾਸ਼ਿਤ
ਦਿੱਲੀ ਤੋਂ ਕਿਸਾਨ ਅੰਦੋਲਨ ਤੋਂ ਮੁੜਦੇ ਹੋਏ 32 ਸਾਲਾ ਨੌਜਵਾਨ ਬਲਜਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਬਲਜਿੰਦਰ ਸਿੰਘ ਲੁਧਿਆਣਾ ਦੇ ਪਿੰਡ ਝੱਮਟ ਦਾ ਰਹਿਣ ਵਾਲਾ ਸੀ।
ਇਸ ਨੌਜਵਾਨ ਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਘਰ ਦਾ ਖਰਚਾ ਉਸ ਦੇ ਸਿਰ ’ਤੇ ਚਲਦਾ ਸੀ।
ਹੁਣ ਪਿੰਡ ਦੇ ਨੌਜਵਾਨ ਪੀੜਤ ਪਰਿਵਾਰ ਦੀਆਂ ਫ਼ਸਲਾਂ ਅਤੇ ਡੰਗਰ ਸਾਂਭ ਰਹੇ ਹਨ। ਬਲਜਿੰਦਰ ਨੇ ਕੁਝ ਮਹੀਨੇ ਪਹਿਲਾਂ ਹੀ ਕਰਜੇ ’ਤੇ ਟਰੈਕਟਰ ਖ਼ਰੀਦਿਆ ਸੀ।
ਰਿਪੋਰਟ- ਗੁਰਮਿੰਦਰ ਗਰੇਵਾਲ