ਕਿਸਾਨ ਅੰਦਲੋਨ: ਦਿੱਲੀ ਧਰਨੇ ਤੋਂ ਪਰਤ ਰਹੇ ਕਿਸਾਨ ਦੇ ਪਰਿਵਾਰ ਦੀਆਂ ਖੁਸ਼ੀਆਂ ਗਮ 'ਚ ਤਬਦੀਲ
ਪ੍ਰਕਾਸ਼ਿਤ
ਦਿੱਲੀ ਤੋਂ ਕਿਸਾਨ ਅੰਦੋਲਨ ਵਿੱਚੋਂ ਹਿੱਸਾ ਲੈ ਕੇ ਪਿੰਡ ਪਰਤ ਰਹੇ ਬਲਬੀਰ ਸਿੰਘ ਦੀ ਹਾਦਸੇ ਵਿੱਚ ਮੌਤ ਹੋ ਗਈ। ਬਲਬੀਰ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਬੱਗਾ ਕਲਾਂ ਦੇ ਰਹਿਣ ਵਾਲੇ ਸਨ।
ਬਲਬੀਰ ਸਿੰਘ ਦਿੱਲੀ ਧਰਨੇ ਤੋਂ ਪਹਿਲਾਂ ਵੀ ਕਿਸਾਨਾ ਧਰਨਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਦੇ ਪੁੱਤਰ ਦਾ 15 ਜਨਵਰੀ ਨੂੰ ਵਿਆਹ ਸੀ ਜਿਸਦੀਆਂ ਤਿਆਰੀਆਂ ਲਈ ਉਹ ਵਾਪਸ ਆ ਰਹੇ ਸਨ। (ਰਿਪੋਰਟ-ਰਵਿੰਦਰ ਸਿੰਘ ਰੌਬਿਨ, ਐਡਿਟ- ਕੇਂਜ਼ ਉਲ ਮੁਨੀਰ)