ਕਿਸਾਨ ਅੰਦੋਲਨ: ਅੱਗੇ ਜਜ਼ਬਾ ਪਿੱਛੇ ਜ਼ਿੰਮੇਵਾਰੀ, ਇੱਕ ਕਿਸਾਨ ਦੀ ਦਿੱਲੀ ਯਾਤਰਾ
ਪ੍ਰਕਾਸ਼ਿਤ
ਕਲਾਨੌਰ ਦਾ ਰਹਿਣ ਵਾਲਾ ਇਹ ਕਿਸਾਨ ਗੁਰਿੰਦਰ ਪਾਲ ਸਿੰਘ ਆਪਣੇ ਬਿਮਾਰ ਪਿਤਾ ਨੂੰ ਛੱਡ ਕੇ ਕਿਸਾਨਾਂ ਦੇ ਅੰਦੋਲਨ ਵਿੱਚ ਦਿੱਲੀ ਜਾ ਰਿਹਾ ਹੈ।
ਹਰ ਦੂਜੇ ਜਾਂ ਤੀਜੇ ਦਿਨ ਉਹ ਕਿਸਾਨਾਂ ਦੇ ਜਥੇ ਦੀ ਬੱਸ ਲੈ ਕੇ ਦਿੱਲੀ ਜਾਂਦੇ ਹਨ।
ਗੁਰਦਾਸਪੁਰ ਦੇ ਕਲਾਨੌਰ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਦੀ ਹਮਾਇਤ ਲਈ ਜਾਂਦੇ ਹਨ।
ਗੁਰਿੰਦਰ ਪਾਲ ਸਿੰਘ ਦੀ ਪਤਨੀ ਵੀ ਇਸ ਵਿੱਚ ਆਪਣੇ ਪਤੀ ਦਾ ਸਾਥ ਦਿੰਦੇ ਹਨ ਤੇ ਉਨ੍ਹਾਂ ਦੇ ਜਾਣ ਮਗਰੋਂ ਪਿੱਛੋਂ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਦੇ ਹਨ। ਜਥੇ ਵਿੱਚ ਜਾਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਠੰਢ ਦੇ ਬਾਵਜੂਦ ਵੀ ਉਨ੍ਹਾਂ ਦੇ ਹੌਸਲੇ ਕਾਇਮ ਹਨ।
(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ)