ਗੁਜਰਾਤ ਦੇ ਪੰਜਾਬੀ ਕਿਸਾਨ ਖੇਤੀ ਕਾਨੂੰਨਾਂ ਬਾਰੇ ਕੀ ਕਹਿੰਦੇ
ਪ੍ਰਕਾਸ਼ਿਤ
ਪੰਜਾਬ ਭਰ ਦੇ ਕਿਸਾਨ ਪਿਛਲੇ 20 ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਧਰਨਾ ਲਾਈ ਬੈਠੇ ਹਨ.. ਗੁਜਰਾਤ ਦੇ ਕੱਛ ਵਿੱਚ ਰਹਿੰਦੇ ਕਿਸਾਨ ਵੀ ਪੰਜਾਬ-ਹਰਿਆਣਾ ਦੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ ਅਤੇ ਗੁਜਰਾਤ ਵਿੱਚ ਕਿਸਾਨਾਂ ਦੀ ਸਥਿਤੀ ’ਤੇ ਵੀ ਗੱਲ ਕਰ ਰਹੇ ਹਨ।
ਵੱਡੀ ਗਿਣਤੀ ਵਿੱਚ ਗੁਜਰਾਤ ਦੇ ਕੋਠਰਾ, ਵਾਂਕੂ ਅਤੇ ਅਬਡਾਸਾ ਵਿੱਚ ਸਿੱਖ ਕਿਸਾਨ ਰਹਿੰਦੇ ਹਨ ਜੋ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਜਤਾ ਰਹੇ ਕਿਸਾਨਾਂ ਦੇ ਪੱਖ ਵਿੱਚ ਹੀ ਗੱਲ ਕਰਦੇ ਹਨ।
ਰਿਪੋਰਟ- ਪ੍ਰਸ਼ਾਂਤ ਗੁਪਤਾ