ਕਿਸਾਨੀ ਸੰਘਰਸ਼ ਨੂੰ ਸੋਸ਼ਲ ਮੀਡੀਆ ਰਾਹੀਂ ਇੰਝ ਸਾਂਭਿਆ ਜਾ ਰਿਹਾ
ਪ੍ਰਕਾਸ਼ਿਤ
ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵੱਖੋ-ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਹਨ।
ਇਨ੍ਹਾਂ ਰੰਗਾਂ ਨੂੰ ਕਲਾ ਦੀਆਂ ਵੰਨਗੀਆਂ ਰਾਹੀਂ ਅਤੇ ਇਸ ਦੇ ਨਾਲ ਹੀ ਕੈਮਰੇ ਵਿੱਚ ਕੈਦ ਕਰਨ ਲਈ ਵੱਡੀ ਟੀਮ ਲੱਗਦੀ ਹੈ।
ਅਜਿਹੀ ਹੀ ਇੱਕ ਟੀਮ ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ) ਦੀ ਹੈ ਜਿਸ ਵਿੱਚ ਰਣਦੀਪ ਮੱਧੋਕੇ ਬਤੌਰ ਫ਼ੋਟੋਗ੍ਰਾਫ਼ਰ ਜ਼ਿੰਮੇਵਾਰੀ ਅਦਾ ਕਰਦੇ ਹਨ।
ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨਾਲ ਗੱਲਬਾਤ ਵਿੱਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੀ ਟੀਮ ਕਿਸ ਤਰ੍ਹਾਂ ਸੋਸ਼ਲ ਮੀਡੀਆ ਰਾਹੀਂ ਅਤੇ ਹੋਰ ਆਧੁਨਿਕ ਸਾਜ਼ੋ ਸਮਾਨ ਰਾਹੀਂ ਟਿਕਰੀ ਬਾਰਡਰ ਉੱਤੇ ਕਿਸਾਨ ਸੰਘਰਸ਼ ਨੂੰ ਦੁਨੀਆਂ ਤੱਕ ਪਹੁੰਚਾਉਣ ਦੇ ਨਾਲ-ਨਾਲ ਦਸਤਾਵੇਜ ਦੇ ਰੂਪ ਵਿੱਚ ਸਾਂਭ ਰਹੇ ਹਨ।
(ਐਡਿਟ- ਸ਼ੁਭਮ ਕੌਲ)