Farmers Protest: ਕਿਸਾਨ ਅੰਦੋਲਨ ’ਚ ਫੌਤ ਹੋਏ ਕਿਸਾਨ ਗੱਜਣ ਸਿੰਘ ਦਾ ਸਸਕਾਰ ਰਾਜਘਾਟ ’ਚ ਕਰਨ ਦੀ ਮੰਗ ਉਠੀ

ਵੀਡੀਓ ਕੈਪਸ਼ਨ, ਮ੍ਰਿਤਕ ਗੱਜਣ ਸਿੰਘ ਦੇ ਨਹੀਂ ਹੋਇਆ ਸਸਕਾਰ, ਜਾਣੋ ਕੀ ਕਹਿਣਾ ਹੈ ਪਰਿਵਾਰ ਤੇ ਪਿੰਡਵਾਸੀਆਂ ਦਾ
ਪ੍ਰਕਾਸ਼ਿਤ

ਦਿੱਲੀ ਵਿੱਚ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਕਿਸਾਨ ਗੱਜਣ ਸਿੰਘ ਭੰਗੂ ਖੱਟੜਾ ਦੀ 28 ਨਵੰਬਰ ਨੂੰ ਮੌਤ ਹੋ ਗਈ ਸੀ।

ਉਨ੍ਹਾਂ ਲਈ ਬੀਤੀ ਸ਼ਾਮ ਪਿੰਡ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ।

ਗੱਜਣ ਸਿੰਘ ਖੱਟੜਾ ਦੇ ਘਰ ਇਸ ਵੇਲੇ ਮਾਤਮ ਦਾ ਮਾਹੌਲ ਹੈ ਤੇ ਪਰਿਵਾਰ ਵੱਲੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਗਿਆ, ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ 1 ਇੱਕ ਕਰੋੜ ਰੁਪਏ ਦਾ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਦਿੱਲੀ ਦੇ ਰਾਜਘਾਟ ਵਿੱਚ ਅੰਤਿਮ ਸੰਸਕਾਰ ਕਰਨ ਲਈ ਥਾਂ ਦਿੱਤੀ ਜਾਵੇ।

ਰਿਪੋਰਟ: ਬੀਬੀਸੀ ਪੰਜਾਬੀ ਲਈ ਗੁਰਮਿੰਦਰ ਸਿੰਘ ਗਰੇਵਾਲ

ਐਡਿਟ: ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)