Farmers Protest : ਭਾਜਪਾ ਕਿਸਾਨਾਂ ਨਾਲ ਬੈਠਕਾਂ ਕਰੇਗੀ ਜਾਂ ਹੱਲ ਵੀ ਨਿਕਲੇਗਾ
ਪ੍ਰਕਾਸ਼ਿਤ
ਕੇਂਦਰ ਵੱਲੋਂ ਲਿਆਂਦੇ ਗਏ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦਾ ਵਿਰੋਧ ਜਾਰੀ ਹੈ।
ਦਿੱਲੀ ਦੇ ਬਾਰਡਰਾਂ ਉੱਤੇ ਡੇਰੇ ਲਗਾਈ ਬੈਠੇ ਕਿਸਾਨਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਰਾੜੀ ਮੈਦਾਨ ਜਾਣ ਦੀ ਗੁਜ਼ਾਰਿਸ਼ ਕੀਤੀ ਹੈ।
ਅਮਿਤ ਸ਼ਾਹ ਨਾਲ ਪੰਜਾਬ ਦੇ ਭਾਜਪਾ ਆਗੂ ਅਤੇ ਵਰਕਿੰਗ ਕਮੇਟੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਬੈਠਕ ਕੀਤੀ ਸੀ। ਇਸ ਦੌਰਾਨ ਕੀ ਕੁਝ ਹੋਇਆ ਤੇ ਕਿਸਾਨੀ ਸੰਘਰਸ਼ ਬਾਬਤ ਮੋਦੀ ਸਰਕਾਰ ਦਾ ਅਗਲਾ ਪਲਾਨ ਕੀ ਹੈ?
ਇਸ ਬਾਰੇ ਹਰਜੀਤ ਸਿੰਘ ਗਰੇਵਾਲ ਨਾਲ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਦੀ ਖ਼ਾਸ ਗੱਲਬਾਤ।
(ਐਡਿਟ- ਸਦਫ਼ ਖ਼ਾਨ)