ਬਿਜਲੀ ਸੋਧ ਬਿੱਲ 2020 ਕੀ ਹੈ ਸੌਖੇ ਸ਼ਬਦਾਂ 'ਚ ਸਮਝੋ

ਵੀਡੀਓ ਕੈਪਸ਼ਨ, ਬਿਜਲੀ ਸੋਧ ਬਿੱਲ 2020 ਕੀ ਹੈ ਸਮਝੋ
ਪ੍ਰਕਾਸ਼ਿਤ

ਭਾਰਤ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸਬੰਧੀ ਇੰਟਰੋਡਿਊਸ ਹੋਏ ਸੋਧ ਬਿੱਲ ਦਾ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਹੋ ਰਿਹਾ ਹੈ।

ਪੰਜਾਬ ਵਿਧਾਨ ਸਭਾ ਵਿੱਚ ਇਸ ਬਿੱਲ ਖਿਲਾਫ ਵੀ ਮਤਾ ਪਾਸ ਹੋਇਆ ਸੀ ਜਦੋਂ ਖੇਤੀ ਕਾਨੂੰਨਾਂ ਖਿਲਾਫ ਮਤੇ ਪਾਸ ਕੀਤੇ ਗਏ ਸੀ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਗੱਲਬਾਤ ਦੌਰਾਨ ਬਿਜਲੀ ਸੋਧ ਬਿੱਲ-2020 ਵਾਪਸ ਲੈਣ ਦੀ ਵੀ ਮੰਗ ਕਰ ਰਹੀਆਂ ਹਨ।

ਰਿਪੋਰਟ- ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)