ਹਰਿਆਣਾ ਦੇ ਨੌਜਵਾਨਾਂ ਦੇ ਡਾਕਟਰ ਬਣਨ ਦੇ ਸੁਪਨੇ ਦਾ ਕੀ ਹੋਵੇਗਾ

ਵੀਡੀਓ ਕੈਪਸ਼ਨ, ਹਰਿਆਣਾ ਦੇ ਨੌਜਵਾਨਾਂ ਦੇ ਡਾਕਟਰ ਬਣਨ ਦੇ ਸੁਪਨੇ ਦਾ ਕੀ ਹੋਵੇਗਾ?
ਪ੍ਰਕਾਸ਼ਿਤ

ਹਰਿਆਣਾ ਸਰਕਾਰ ਵੱਲੋਂ ਫੀਸ ਵਾਧੇ ਦੀ ਇੱਕ ਨੀਤੀ ਦਾ ਵਿਰੋਧ ਡਾਕਟਰੀ ਪੜ੍ਹਾਈ ਕਰਨ ਵਾਲੇ ਨੌਜਵਾਨ ਕਰ ਰਹੇ। ਦਰਅਸਲ ਹਰਿਆਣਾ ਸਰਕਾਰ ਨੇ 6 ਨਵੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਮੁਤਾਬਕ ਸਰਕਾਰੀ ਮੈਡੀਕਲ ਕਾਲਜਾਂ ਵਿੱਚ MBBS ਡਿਗਰੀ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਲਾਨਾ 10 ਲੱਖ ਰੁਪਏ ਦਾ ਬੌਂਡ ਭਰਨਾ ਪਵੇਗਾ, ਮਤਲਬ ਚਾਰ ਸਾਲਾਂ ਵਿੱਚ 40 ਲੱਖ ਰੁਪਏ।

ਪਹਿਲਾਂ ਵਿਦਿਆਰਥੀਆਂ ਨੂੰ ਸਿਰਫ਼ 50 ਹਜ਼ਾਰ ਰੁਪਏ ਸਲਾਨਾ ਟਿਊਸ਼ਨ ਫੀਸ ਹੀ ਭਰਨੀ ਪੈਂਦੀ ਸੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਐੱਮਬੀਬੀਐੱਸ ਡਿਗਰੀ ਕਰਨ ਤੋਂ ਬਾਅਦ ਜੇ ਸੱਤ ਸਾਲ ਤੱਕ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਦੇ ਹੋ ਤਾਂ ਇਹ ਕਰਜ਼ੇ ਦੀ ਰਕਮ ਸਰਕਾਰ ਅਦਾ ਕਰੇਗੀ ਨਹੀਂ ਤਾਂ ਵਿਦਿਆਰਥੀਆਂ ਨੂੰ ਖੁਦ ਹੀ ਭਰਨੀ ਪਏਗੀ। ਵਿਦਿਆਰਥੀਆਂ ਦੇ ਮਾਪੇ ਵੀ ਸਰਕਾਰ ਦੀ ਨੋਟੀਫ਼ੀਕੇਸ਼ਨ ਤੋਂ ਖ਼ਫ਼ਾ ਹਨ।

ਉਧਰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਇਸ ਸਬੰਧੀ ਆਪਣਾ ਤਰਕ ਹੈ ਕਿ ਸੂਬੇ ‘ਚ ਨੌਕਰੀ ਕਰਨ ਵਾਲੇ ਦਾ ਲੋਨ ਸਰਕਾਰ ਅਦਾ ਕਰੇਗੀ।

(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)