ਭਾਰਤ ਵਿਚ ਲੋਕ ਜਿਮ ਤੋਂ ਵੱਧ ਭਲਵਾਨੀ ਅਖਾੜਿਆਂ ਵੱਲ ਰੁਖ ਕਿਉਂ ਕਰ ਰਹੇ

ਵੀਡੀਓ ਕੈਪਸ਼ਨ, ਭਾਰਤ ਦੇ ਭਲਵਾਨੀ ਅਖਾੜੇ ਮਹਾਮਾਰੀ ਦੌਰਾਨ ਜਿਮ ‘ਚ ਕਿਵੇਂ ਬਦਲੇ?
ਪ੍ਰਕਾਸ਼ਿਤ

ਫਿੱਟਨੈਸ ਦਾ ਧਿਆਨ ਰੱਖਣ ਵਾਲੇ ਬਹੁਤੇ ਲੋਕ ਹੁਣ ਮਹਾਮਾਰੀ ਦੌਰਾਨ ਸੁਰੱਖਿਅਤ ਸਰੀਰਕ ਕਸਰਤ ਲਈ ਭਾਰਤ ਦੇ ਰਵਾਇਤੀ ਭਲਵਾਨੀ ਅਖਾੜਿਆਂ ਦਾ ਰੁਖ਼ ਕਰ ਰਹੇ ਹਨ।

ਜਿਮ ਵੀ ਖੁੱਲ੍ਹ ਗਏ ਹਨ ਅਤੇ ਬਕਾਇਦਾ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਪਰ ਜਿਮ ਆਉਣ ਵਾਲੇ ਗਾਹਕਾਂ ਦੀ ਗਿਣਤੀ ਅਜੇ ਘੱਟ ਹੈ।

ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਭਾਰਤ ਅਤੇ ਖਾਸ ਤੌਰ ਤੇ ਰਾਜਧਾਨੀ ਦਿੱਲੀ ਵਿੱਚ ਵੱਧ ਰਹੀ ਹੈ।

ਇਸੇ ਲਈ ਮੌਡਰਨ ਜਿਮ ਅਤੇ ਫਿੱਟਨਸ ਸੈਂਟਰਾਂ ਦੀ ਥਾਂ ਖੁੱਲ੍ਹੀ ਹਵਾ ਵਾਲੇ ਰਵਾਇਤੀ ਭਲਵਾਨੀ ਅਖਾੜਿਆਂ ਦੀ ਪ੍ਰਸਿੱਧੀ ਵਧੀ ਹੈ।

(ਰਿਪੋਰਟ- ਅੰਸ਼ੁਲ ਵਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)