ਅੰਮ੍ਰਿਤਾ ਪ੍ਰੀਤਮ ਦੀ ਕਵਿਤਾਵਾਂ ਦੀ ਪਹਿਲੀ ਕਿਤਾਬ ਨੂੰ 85 ਸਾਲ ਕਿਵੇਂ ਸਾਂਭ ਕੇ ਰੱਖਿਆ ਗਿਆ
ਪ੍ਰਕਾਸ਼ਿਤ
ਅੰਮ੍ਰਿਤਾ ਪ੍ਰੀਤਮ ਦਾ ਜੀਵਨ ਸਫ਼ਰ ਅਤੇ ਸਾਹਿਤਕ ਯਾਤਰਾ ਲਗਾਤਾਰ ਦਿਲਚਸਪੀ ਦਾ ਸਬੱਬ ਬਣਦੇ ਹਨ। ਲੇਖਕ ਵਾਂਗ ਉਨ੍ਹਾਂ ਦੀਆਂ ਕਿਤਾਬਾਂ ਵੀ ਸਫ਼ਰਯਾਫ਼ਤਾ ਰਹੀਆਂ ਹਨ।
ਉਨ੍ਹਾਂ ਦੀ ਪਹਿਲੀ ਕਿਤਾਬ ਦੀ ਪਹਿਲੀ ਜਿਲਦ ਦੀ ਉਮਰ 85 ਸਾਲ ਹੋ ਗਈ ਹੈ।
ਇਸ ਜਿਲਦ ਦੀ ਬਣਤਰ ਵਿੱਚ ਧਨੀ ਰਾਮ ਚਾਤ੍ਰਿਕ, ਕਾਹਨ ਸਿੰਘ ਨਾਭਾ ਅਤੇ ਕਰਤਾਰ ਸਿੰਘ ਹਿੱਤਕਾਰੀ ਦੇ ਨਾਮ ਜੁੜੇ ਹੋਏ ਹਨ।
ਇਸ ਦੇ ਸਫ਼ਰ ਵਿੱਚ ਰਾਜਿੰਦਰ ਸਿੰਘ ਬੇਦੀ ਸਹਾਈ ਹੋਏ ਹਨ। ਹੁਣ ਇਸ ਦੇ ਬਲਜੀਤ ਪਰਮਾਰ ਤੋਂ ਮਨਮੋਹਨ ਸਿੰਘ ਦੇ ਹੱਥ ਪਹੁੰਚਣ ਦੀ ਗਵਾਹੀ ਭਰ ਰਹੇ ਹਨ ਦਲਜੀਤ ਅਮੀ।
ਰਿਪੋਰਟ- ਦਲਜੀਤ ਅਮੀ