ਅਭਿਨੰਦਨ ਨੂੰ ਪਾਕਿਸਤਾਨ 'ਚ ਰੱਖਣ ਨਾਲ ਕੀ ਪਾਕ ਨੂੰ ਭਾਰਤ ਤੋਂ ਖ਼ਤਰਾ ਸੀ - 5 ਅਹਿਮ ਖ਼ਬਰਾਂ

ਪਾਕਿਸਤਾਨ

ਤਸਵੀਰ ਸਰੋਤ, iSPR

ਤਸਵੀਰ ਕੈਪਸ਼ਨ, ਉਹ ਵੇਲਾ ਜਦੋਂ ਅਭਿੰਨਦਨ ਨੂੰ ਪਾਕਿਸਤਾਨ ਵਿੱਚ ਫੜਿਆ ਗਿਆ ਸੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਪਾਕਿਸਤਾਨ ਤੇ ਭਾਰਤ ਦੇ ਨਿਊਜ਼ ਚੈਨਲਾਂ 'ਤੇ ਅਤੇ ਸਿਆਸੀ ਆਗੂਆਂ ਵਿਚਕਾਰ ਚਰਚਾ ਛਿੜ ਗਈ ਹੈ।

ਦਰਅਸਲ ਬੁੱਧਵਾਰ (28 ਅਕਤੂਬਰ) ਨੂੰ ਪਾਕਿਸਤਾਨ ਦੀ ਸੰਸਦ ਵਿੱਚ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਐਨ (ਪੀ.ਐੱਮ.ਐੱਲ.ਐੱਨ.) ਦੇ ਆਗੂ ਅਤੇ ਸੰਸਦ ਮੈਂਬਰ ਅਯਾਜ਼ ਸਾਦਿਕ ਦਾ ਦਿੱਤਾ ਇੱਕ ਬਿਆਨ ਭਾਰਤੀ ਮੀਡੀਆ ਵਿੱਚ ਸਨਸਨੀ ਦੀ ਤਰ੍ਹਾਂ ਫੈਲ ਗਿਆ।

ਸਾਦਿਕ ਨੇ ਰਾਸ਼ਟਰੀ ਅਸੈਂਬਲੀ ਵਿੱਚ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਮੀਟਿੰਗ ਵਿੱਚ ਕਿਹਾ ਸੀ ਕਿ ਜੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਭਾਰਤ ਰਾਤ 9 ਵਜੇ ਤੱਕ ਹਮਲਾ ਕਰ ਦੇਵੇਗਾ।

ਇਹ ਵੀ ਪੜ੍ਹੋ:

ਅਯਾਜ਼ ਸਾਦਿਕ ਨੇ ਬੁੱਧਵਾਰ ਨੂੰ ਸੰਸਦ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ, "ਮੈਨੂੰ ਯਾਦ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਸਾਹਬ ਇੱਕ ਮੀਟਿੰਗ ਵਿੱਚ ਸਨ ਜਿਸ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮੀਟਿੰਗ ਵਿੱਚ ਫ਼ੌਜ ਮੁਖੀ ਬਾਜਵਾ ਵੀ ਸੀ। ਉਨ੍ਹਾਂ ਦੀਆਂ ਲੱਤਾਂ ਕੰਬ ਰਹੀਆਂ ਸਨ ਅਤੇ ਉਨ੍ਹਾਂ ਦੇ ਮੱਥੇ 'ਤੇ ਪਸੀਨਾ ਆ ਰਿਹਾ ਸੀ।''

ਖ਼ਬਰ ਨੂੰ ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ

ਅਫਗਾਨਿਸਤਾਨ 'ਚ ਆਤਮਘਾਤੀ ਹਮਲੇ ਨੂੰ ਚੇਤੇ ਕਰਦਿਆਂ

ਹੁਸੈਨ ਹੈਦਰੀ ਨੂੰ ਆਪਣੀ ਪਤਨੀ ਦੇ ਭਰਾ ਲਤੀਫ਼ ਸਰਵਾਰੀ ਨੂੰ ਲੱਭਣ ਵਿੱਚ ਤਿੰਨ ਘੰਟੇ ਲੱਗ ਗਏ ਉਦੋਂ ਤੱਕ ਉਸ ਨੇ ਜ਼ਿੰਦਗੀ ਦੇ ਕਈ ਭਿਆਨਕ ਰੂਪ ਵੇਖ ਲਏ ਸਨ।

ਰਜ਼ੀਆ

ਤਸਵੀਰ ਸਰੋਤ, maroof saeedi

ਤਸਵੀਰ ਕੈਪਸ਼ਨ, ਸਾਈਨ ਲੈਂਗੁਏਜ ਸਕੂਲ ਨੇੜੇ ਹੋਏ ਕਾਰ ਧਮਾਕੇ ਵਿੱਚ ਰਜ਼ੀਆ ਦੀ ਜਾਨ ਬਚ ਗਈ

ਲਤੀਫ਼ 20 ਸਾਲ ਦਾ ਸੀ ਅਤੇ ਹਾਈ ਸਕੂਲ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸਦਾ ਸੁਪਨਾ ਡਾਕਟਰ ਬਣਨ ਦਾ ਸੀ। ਆਪਣੇ ਬਾਕੀ ਵਿਦਿਆਰਥੀ ਦੋਸਤਾਂ ਵਾਂਗ ਉਹ ਵੀ ਤਿੰਨ ਮਹੀਨੇ ਪਹਿਲਾਂ ਯੂਨੀਵਰਸਿਟੀ ਦੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਾਬੁਲ ਰਹਿਣ ਆਇਆ ਸੀ।

ਇੱਕ ਦਿਨ ਦੁਪਿਹਰ ਆਪਣੀ ਰੋਜ਼ਾਨਾ ਦੀ ਚਾਰ ਘੰਟਿਆਂ ਦੀ ਕਲਾਸ ਤੋਂ ਬਾਅਦ ਲਤੀਫ਼ ਕਵਸਾਰ-ਏ ਦਾਨਿਸ਼ ਟਿਊਸ਼ਨ ਸੈਂਟਰ ਗਿਆ ਅਤੇ ਕੁਝ ਸਮਾਂ ਬਾਅਦ ਉਹ ਇੱਕ ਆਤਮਘਾਤੀ ਹਮਲੇ ਵਿੱਚ ਮਾਰਿਆ ਗਿਆ।

ਇਸ ਹਮਲੇ ਵਿੱਚ 25 ਲੋਕ ਮਾਰੇ ਗਏ ਸਨ ਅਤੇ ਸਾਰੀ ਗਲੀ ਧੂੜ ਅਤੇ ਧੂਏਂ ਨਾਲ ਭਰ ਗਈ ਸੀ।

ਬੀਬੀਸੀ ਨੇ ਇੱਕ ਹਫ਼ਤਾ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦਾ ਜਾਇਜ਼ਾ ਲਿਆ ਜਿਹੜੇ ਮਾਰੇ ਗਏ ਅਤੇ ਜਿਹੜੇ ਬਚ ਗਏ।

ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ -

US ਦੀਆਂ ਰਾਸ਼ਟਰਪਤੀ ਚੋਣਾਂ 'ਚ ਭਾਰਤੀ-ਅਮਰੀਕੀ ਵੋਟਰ ਅਹਿਮ ਕਿਉਂ?

ਸੈਨੇਟਰ ਕਮਲਾ ਹੈਰਿਸ ਨੂੰ ਡੈਮੋਕਰੇਟਿਕ ਪਾਰਟੀ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਅਚਾਨਕ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਚਰਚਾ ਹੋਣ ਲੱਗੀ।

ਇਹ ਵੀ ਪੜ੍ਹੋ:

ਕਮਲਾ ਹੈਰੀਸ ਦਾ ਜਨਮ ਜਮਾਇਕੀ-ਅਮਰੀਕੀ ਪਿਤਾ ਡੌਨਲਡ ਹੈਰਿਸ ਅਤੇ ਭਾਰਤੀ-ਅਮਰੀਕੀ ਮਾਂ ਸ਼ਿਆਮਲਾ ਗੋਪਾਲਨ ਦੇ ਘਰ ਹੋਇਆ ਜੋ ਕਿ ਚੇਨੱਈ ਦੀ ਰਹਿਣ ਵਾਲੀ ਸੀ।

ਸਿਆਸਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ ਮੂਲ ਦੇ ਵੋਟਰਾਂ ਦੀ ਅਹਿਮੀਅਤ ਦੇਖੀ ਜਾ ਰਹੀ ਹੈ

ਡੌਨਲਡ ਹੈਰਿਸ 1965 ਦੇ ਇਮੀਗ੍ਰੇਸ਼ਨ ਐਂਡ ਨੈਸ਼ਨਲਿਟੀ ਐਕਟ ਪਾਸ ਹੋਣ ਤੋਂ ਇੱਕ ਸਾਲ ਪਹਿਲਾਂ 1964 ਵਿੱਚ ਅਮਰੀਕਾ ਗਏ ਸਨ।

ਇਸ ਕਾਨੂੰਨ ਨੇ ਲੋਕਾਂ ਦੀ ਨਾਗਰਿਕਤਾਂ ਨਾਲੋਂ ਸਕਿੱਲ ਦੇ ਅਧਾਰ 'ਤੇ ਪਰਵਾਸ ਨੂੰ ਅਹਿਮੀਅਤ ਦਿੱਤੀ। ਮਜ਼ਬੂਤ ਕਾਨੂੰਨ ਕਾਰਨ ਏਸ਼ੀਆ ਤੋਂ ਵੱਧ ਤੋਂ ਵੱਧ ਹੁਨਰਮੰਦ ਲੋਕ ਅਮਰੀਕਾ ਜਾਣ ਲੱਗ ਪਏ।

ਭਾਰਤੀ-ਅਮਰੀਕੀ ਵੋਟਰਾਂ ਦੇ ਰੁਝਾਨ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

ਫਰਾਂਸ ਦੇ ਨੀਸ ਸ਼ਹਿਰ 'ਚ ਹਮਲਾ : 3 ਜਣਿਆਂ ਦੀ ਮੌਤ, ਔਰਤ ਦਾ ਸਿਰ ਕਲਮ ਕੀਤਾ

ਫਰਾਂਸ ਦੇ ਨੀਸ ਸ਼ਹਿਰ ਵਿੱਚ ਇੱਕ ਸ਼ੱਕੀ ਹਮਲਾਵਰ ਨੇ ਚਾਕੂ ਨਾਲ ਕਈ ਜਣਿਆਂ ਨੂੰ ਨਿਸ਼ਾਨਾਂ ਬਣਾਇਆ। ਫਰਾਂਸ ਦੀ ਪੁਲਿਸ ਮੁਤਾਬਕ ਇਸ ਹਮਲੇ ਵਿੱਚ ਘੱਟੋ ਘੱਟ ਤਿੰਨ ਜਣੇ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚੋਂ ਇੱਕ ਔਰਤ ਦਾ ਸਿਰ ਕਲਮ ਕੀਤਾ ਗਿਆ ਹੈ। ਹਮਲੇ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।

ਇਹ ਹਮਲਾ ਨਾਟ੍ਰੇ-ਡੈਮ ਬੈਸੇਲਿਕਾ ਦੇ ਨੇੜੇ ਹੋਇਆ ਹੈ। ਨੀਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਇਸ ਹਮਲੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਫਰਾਂਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਉਹ ਥਾਂ ਜਿੱਥੇ ਹਮਲੇ ਤੋਂ ਬਾਅਦ ਪੁਲਿਸ ਦੀ ਜਾਂਚ ਜਾਰੀ ਹੈ

ਮੇਅਰ ਨੇ ਦੱਸਿਆ ਕਿ ਹਮਲਾਵਰ ਵਾਰ ਵਾਰ ਅੱਲ੍ਹਾ ਹੂੰ ਅਕਬਰ (ਅੱਲ੍ਹਾ ਮਹਾਨ ਹੈ) ਦੇ ਨਾਅਰੇ ਲਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਇਹ ਜਿਸ ਤਰ੍ਹਾਂ ਦਾ ਹਮਲਾ ਹੈ, ਉਸ ਨਾਲ ''ਅੱਤਵਾਦੀ ਹਮਲੇ'' ਦੇ ਸੰਕੇਤ ਮਿਲਦੇ ਹਨ।

ਪ੍ਰਸ਼ਾਸਨ ਨੇ ਅਪੀਲ ਕੀ ਕੀਤੀ, ਜਾਣਨ ਲਈ ਇੱਥੇ ਕਲਿੱਕ ਕਰੋ

ਪੰਜਾਬ ਦੀਆਂ ਰਾਈਸ ਮਿੱਲਾਂ ਦੇ ਮਾਲਕ ਅਦਾਲਤ ਦਾ ਸਹਾਰਾ ਲੈਣ ਨੂੰ ਵੀ ਤਿਆਰ

"ਕਿਸਾਨ ਅੰਦੋਲਨ ਕਾਰਨ ਸਾਨੂੰ ਦੋਹਰੀ ਮਾਰ ਪੈ ਰਹੀ ਹੈ, ਨਾ ਤਾਂ ਦੂਜੇ ਰਾਜਾਂ ਵਿੱਚੋਂ ਖ਼ਰੀਦੇ ਗਏ ਬਾਸਮਤੀ ਦੇ ਟਰੱਕ ਸੂਬੇ ਵਿੱਚ ਲਿਆ ਪਾ ਰਹੇ ਹਾਂ ਅਤੇ ਨਾ ਅਸੀਂ ਪਹਿਲਾਂ ਤੋਂ ਖ਼ਰੀਦਿਆਂ ਮਾਲ ਬਾਹਰ ਭੇਜ ਪਾ ਰਹੇ ਹਾਂ ਕਿਉਂਕਿ ਰੇਲਾਂ ਬੰਦ ਹਨ।"

ਇਹ ਕਹਿਣਾ ਹੈ ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਦਾ।

ਬਾਸਮਤੀ

ਤਸਵੀਰ ਸਰੋਤ, PAl Singh Nauli/BBC

ਤਸਵੀਰ ਕੈਪਸ਼ਨ, ਪੰਜਾਬ ਦੇ ਰਾਈਸ ਮਿੱਲਾਂ ਦੇ ਮਾਲਕਾਂ ਦੀ ਪਰੇਸ਼ਾਨੀ ਵੱਧ ਗਈ ਹੈ

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਗੱਲ ਇਥੇ ਹੀ ਖ਼ਤਮ ਨਹੀਂ ਹੋਈ ਬਲਕਿ ਬਿਨਾਂ ਪੜਤਾਲ ਕੀਤੇ ਬਾਸਮਤੀ ਨਾਲ ਭਰੇ ਟਰੱਕਾਂ ਦੇ ਡਰਾਈਵਰਾਂ ਅਤੇ ਵਪਾਰੀਆਂ ਦੇ ਖ਼ਿਲਾਫ਼ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ, ਇਸ ਕਰ ਕੇ ਮਜਬੂਰੀ ਕਾਰਨ ਜਲਾਲਾਬਾਦ ਦੇ ਐਕਸਪੋਟਰਾਂ ਨੇ ਹੜਤਾਲ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਇਸ ਬਾਬਤ ਸੁਣਵਾਈ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖੀ ਹੈ ਜੇਕਰ ਨਾ ਕੋਈ ਕਾਰਵਾਈ ਹੋਈ ਤਾਂ ਫਿਰ ਅਦਾਲਤ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ।

ਪੂਰੀ ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)