ਖ਼ੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪੇਸ਼: 'ਅਸਤੀਫਾ ਜੇਬ 'ਚ ਰਖਦਾ ਹਾਂ, ਜੇ ਕੱਢਣਾ ਹੈ ਕੱਢ ਦੇਣ ਬੇਇਨਸਾਫੀ ਨਹੀਂ ਸਹਾਂਗੇ'
ਪ੍ਰਕਾਸ਼ਿਤ
ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਵਿਧਾਨ ਸਭਾ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਖਿਲਾਫ਼ ਮਤਾ ਸਪੀਕਰ ਨੇ ਪੜ੍ਹਿਆ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਹਰ ਲੜਾਈ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਅਸਤੀਫਾ ਮੈਂ ਜੇਬ 'ਚ ਰਖਦਾ ਹਾਂ, ਜੇ ਕੱਢਣਾ ਹੈ ਕੱਢ ਦੇਣ ਬੇਇਨਸਾਫੀ ਨਹੀਂ ਸਹਾਂਗੇ।