ਖੇਤੀ ਕਾਨੂੰਨਾਂ ਦਾ ਵਿਰੋਧ ਜਤਾਉਂਦੇ ਨੌਜਵਾਨ, ਕੀਰਤਨ ਰਾਹੀਂ ਸਰਕਾਰਾਂ ਨੂੰ ਇਹ ਸੁਨੇਹਾ ਦੇ ਰਹੇ ਹਨ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੂਰੇ ਪੰਜਾਬ 'ਚ ਲਗਾਤਾਰ ਪ੍ਰਦਰਸ਼ਨ ਜਾਰੀ ਹਨ। ਸੂਬੇ ਭਰ 'ਚ ਕਿਸਾਨ ਵੱਖ-ਵੱਖ ਥਾਵਾਂ 'ਤੇ ਧਰਨੇ ਦੇ ਰਹੇ ਹਨ, ਕੋਈ ਜਥੇਬੰਦੀ ਕਿਸੇ ਪੈਟਰੋਲ ਪੰਪ 'ਤੇ ਤਾਂ ਕੋਈ ਕਿਸੇ ਟੋਲ ਪਲਾਜ਼ਾ 'ਤੇ ਮੁਜ਼ਾਹਰਾ ਕਰ ਰਹੀ ਹੈ। ਪਰ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਟੋਲ ਪਲਾਜ਼ਾ 'ਤੇ ਕੁਝ ਲੋਕ ਵੱਖਰੇ ਢੰਗ ਨਾਲ ਆਪਣਾ ਰੋਸ ਜਤਾ ਰਹੇ ਹਨ…
ਕੁਝ ਨੌਜਵਾਨ ਇਕੱਠੇ ਹੋ ਕੇ ਇਸ ਟੋਲ ਪਲਾਜ਼ਾ ਤੇ ਦਿਨ-ਰਾਤ ਕੀਰਤਨ ਕਰਵਾ ਰਹੇ ਹਨ ਅਤੇ ਕਿਸਾਨਾਂ ਦੇ ਭਲੇ ਲਈ ਅਰਦਾਸ ਵੀ ਕਰਵਾਈ ਜਾ ਰਹੀ ਹੈ…ਕੀਰਤਨ 'ਚ ਸ਼ਾਮਲ ਹੋਣ ਵਾਲਿਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਉਪਰਾਲਾ ਉਹ ਇਸ ਲਈ ਕਰ ਰਹੇ ਹਨ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਨਾ ਹੋਵੇ।
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਸੁਮਿਤ ਵੈਦ