ਆਨਲਾਈਨ ਸਿੱਖਿਆ ਤੋਂ ਵਾਂਝੇ ਬੱਚਿਆਂ ਲਈ ਕਲਾਸਾਂ ਲੈਂਦਾ ਦਿੱਲੀ ਪੁਲਿਸ ਦਾ ਸਿਪਾਹੀ

ਵੀਡੀਓ ਕੈਪਸ਼ਨ, ਸਿਪਾਹੀ ਥਾਨ ਸਿੰਘ
ਪ੍ਰਕਾਸ਼ਿਤ

ਬੱਚਿਆਂ ਦੀ ਮਦਦ ਲਈ ਦਿੱਲੀ ਦੇ ਲਾਲ ਕਿਲੇ ਕੋਲ ਦਿਲੀ ਪੁਲਿਸ ਦੇ ਸਿਪਾਹੀ ਥਾਨ ਸਿੰਘ ਨੇ ਪਹਿਲ ਕਦਮੀ ਕੀਤੀ। ਥਾਨ ਸਿੰਘ ਲਾਲ ਕਿਲ੍ਹੇ ਦੇ ਕੋਲ ਰਹਿਣ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਆਪਣੀ ਕਮਾਈ ਵਿੱਚੋਂ ਪੈਸੇ ਖਰਚ ਕਰ ਕੇ ਪੜ੍ਹਾ ਰਹੇ ਹਨ।

ਉਹ ਬੱਚਿਆਂ ਨੂੰ ਕੋਰੋਨਾ ਖ਼ਿਲਾਫ਼ ਜਾਗਰੂਕ ਕਰਦੇ ਹਨ। ਸਾਫ਼-ਸਫ਼ਾਈ ਬਾਰੇ ਦੱਸਦੇ ਹਨ। ਉਨ੍ਹਾਂ ਨੂੰ ਸੈਨੇਟਾਈਜ਼ਰ, ਮਾਸਕ ਆਦਿ ਦਿੰਦੇ ਹਨ ਅਤੇ ਪੜ੍ਹਾਉਣ ਸਮੇਂ ਸਮਾਜਿਕ ਦੂਰੀ ਦਾ ਵੀ ਖ਼ਾਸ ਧਿਆਨ ਰੱਖਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)