NEET ’ਚ ਅੱਵਲ ਰਹੇ ਸ਼ੋਇਬ ਨੇ ਲੌਕਡਾਊਨ ’ਚ ਪੜ੍ਹਾਈ ਕਿਵੇਂ ਕੀਤੀ
ਪ੍ਰਕਾਸ਼ਿਤ
ਮੈਡੀਕਲ ਦੀ ਪੜ੍ਹਾਈ ਲਈ NEET ਦੇ ਨਤੀਜੇ ਜਾਰੀ ਹੋ ਗਏ ਹਨ। ਓਡੀਸ਼ਾ ਦੇ ਸ਼ੋਇਬ ਆਫ਼ਤਾਬ ਨੂੰ ਇਸ ਟੈਸਟ ਵਿੱਚ 100 ਫ਼ੀਸਦੀ ਨੰਬਰ ਮਿਲੇ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਆਕਾਂਸ਼ਾ ਸਿੰਘ ਨੂੰ ਪੂਰੇ 720 ਨੰਬਰ ਮਿਲੇ।
ਹਾਲਾਂਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਦੀ ਟਾਇ-ਬ੍ਰੇਕਰ ਪੌਲਿਸੀ ਦੇ ਤਹਿਤ ਸ਼ੋਇਬ ਨੂੰ ਪ੍ਰੀਖਿਆ ਦਾ ਟੌਪਰ ਐਲਾਨਿਆ ਗਿਆ। 13 ਸਤੰਬਰ ਨੂੰ 14.37 ਲੱਖ ਤੋਂ ਵੱਧ ਵਿਦਿਆਰਥੀ NEET ਦੀ ਪ੍ਰੀਖਿਆ ’ਚ ਸ਼ਾਮਲ ਹੋਏ ਸਨ। ਨਤੀਜਾ ਆਉਣ ਤੋਂ ਬਾਅਦ ਸ਼ੋਇਬ ਨੇ ਲੋਕਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨਾਲ ਮੁਲਾਕਾਤ ਕੀਤੀ।
(ਵੀਡੀਓ- ਮੋਹਰ ਸਿੰਘ ਮੀਣਾ, ਬੀਬੀਸੀ ਦੇ ਲਈ)