ਲੌਕਡਾਊਨ ’ਚ ਆਚਾਰ ਦਾ ਕੰਮ ਠੱਪ ਤਾਂ ਮਾਸਕ ਬਣਾਏ, ਪਰ ਮੁਸ਼ਕਲਾਂ ਕਾਇਮ
ਪ੍ਰਕਾਸ਼ਿਤ
ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੀਆਂ ਬੀਬੀਆਂ ਕੁਦਰਤੀ ਖੇਤੀ ਵਿਧੀ ਰਾਹੀਂ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਉਗਾਉਣ, ਰਵਾਇਤੀ ਖਾਣੇ ਅਤੇ ਆਚਾਰ ਆਦਿ ਦੇ ਸਟਾਲ ਲਾਉਣ ਲਈ ਜਾਣੀਆਂ ਜਾਂਦੀਆਂ ਹਨ।
ਇਹ ਬੀਬੀਆਂ ਗਰੁੱਪਾਂ ਵਿੱਚ ਰਲ ਕੇ ਵੀ ਕੰਮ ਕਰਦੀਆਂ ਹਨ ਅਤੇ ਇਕੱਲੀਆਂ ਵੀ ਛੋਟੇ-ਮੋਟੇ ਸਹਾਇਕ ਧੰਦੇ ਕਰਦੀਆਂ ਹਨ।
ਵੱਖ-ਵੱਖ ਤਰ੍ਹਾਂ ਦੇ ਘਰੇ ਤਿਆਰ ਕੀਤੇ ਆਚਾਰ ਅਤੇ ਰਵਾਇਤੀ ਖਾਣਿਆਂ ਦੀਆਂ ਸਟਾਲਾਂ ਤਾਂ ਇਹ ਬੀਬੀਆਂ ਸਾਰਸ ਮੇਲਿਆਂ ਸਮੇਤ ਪੰਜਾਬ ਦੇ ਵੱਖ-ਵੱਖ ਸਮਾਗਮਾਂ ਉੱਤੇ ਲਗਾ ਕੇ ਚੰਗੀ ਕਮਾਈ ਕਰ ਚੁੱਕੀਆਂ ਹਨ।
ਪਰ ਲੌਕਡਾਊਨ ਕਾਰਨ ਇਨ੍ਹਾਂ ਦਾ ਕੰਮ ਠੱਪ ਹੋ ਗਿਆ ਤੇ ਹੁਣ ਮਾਸਕ ਬਣਾ ਕੇ ਆਪਣਾ ਗੁਜ਼ਾਰਾ ਕਰ ਰਹੀਆਂ ਹਨ।
ਰਿਪੋਰਟ- ਸੁਖਚਰਨ ਪ੍ਰੀਤ
ਐਡਿਟ- ਰਾਜਨ ਪਪਨੇਜਾ