ਪੰਜਾਬ 'ਚ ਦਲਿਤ ਮੁੰਡੇ ਨੂੰ ਪਿਸ਼ਾਬ ਪਿਲਾਉਣ ਵਾਲੇ ਮਾਮਲੇ ਵਿੱਚ ਕੀ ਐਕਸ਼ਨ ਹੋਇਆ
ਪ੍ਰਕਾਸ਼ਿਤ
ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਚੱਕ ਜਾਨੀਸਰ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਲਜ਼ਾਮ ਹੈ ਕਿ ਪਿੰਡ ਦੇ ਕੁਝ ਲੋਕਾਂ ਨੇ ਇੱਕ ਦਲਿਤ ਨੌਜਵਾਨ ਦੀ ਚੋਰ ਸਮਝ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਲਜ਼ਾਮ ਤਾਂ ਇਹ ਵੀ ਲਗਾਏ ਜਾ ਰਹੇ ਹਨ ਕਿ ਕੁੱਟਮਾਰ ਤੋਂ ਮਨ ਨਹੀਂ ਭਰਿਆ ਤਾਂ ਨੌਜਵਾਨ ਨੂੰ ਧੱਕੇ ਨਾਲ ਪਿਸ਼ਾਬ ਵੀ ਪਿਲਾਇਆ ਗਿਆ।
ਪੁਲਿਸ ਨੇ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸੁਰਿੰਦਰ ਮਾਨ ਨੇ ਪੀੜਤ ਨਾਲ ਮੁਲਾਕਾਤ ਕੀਤੀ ਹੈ।
(ਐਡਿਟ- ਰਾਜਨ ਪਪਨੇਜਾ)