ਅੱਖਾਂ ’ਚ ਰੋਸ਼ਨੀ ਨਹੀਂ ਪਰ ਫਿਰ ਵੀ ਬਣੇ ਆਈਏਐੱਸ ਅਧਿਕਾਰੀ
ਪ੍ਰਕਾਸ਼ਿਤ
ਤਾਮਿਲਨਾਡੂ ਦੇ ਕੱਟਾ ਸਿਮਾਚਲਮ ਬਚਪਨ ਤੋਂ ਹੀ ਵੇਖ ਨਹੀਂ ਸਕਦੇ ਸਨ। ਪਰ ਆਪਣੇ ਜਜ਼ਬੇ ਸਦਕਾ ਉਹ ਇਸ ਵੇਲੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਆਈਏਐਸ ਅਧਿਕਾਰੀ ਵਜੋ ਸੇਵਾਵਾਂ ਨਿਭਾ ਰਹੇ ਹਨ।
ਉਹ ਦੇਸ਼ ਵਿਚ ਪੰਜਵੇਂ ਜੋਤਹੀਨ ਆਈਏਐਸ ਅਧਿਕਾਰੀ ਹਨ ਅਤੇ ਤਾਮਿਲਨਾਡੂ ਦੇ ਪਹਿਲੇ ਜੋਤਹੀਨ ਆਈਏਐਸ ਅਧਿਕਾਰੀ ਹਨ।
ਉਨ੍ਹਾਂ ਨੇ ਕੋਵਿਡ ਦੇ ਦੌਰਾਨ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਿਆ। ਕੋਵਿਡ ਡਿਊਟੀਆਂ ਨਿਭਾਉਣ ਲਈ, ਕੱਟਾ ਹੋਰ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਹਨ।