ਹਾਥਰਸ ਘਟਨਾ ਦੇ ਮੁਲਜ਼ਮਾਂ ਦੇ ਹੱਕ 'ਚ ਉਤਰੇ ਲੋਕ ਕੀ ਕਹਿੰਦੇ

ਵੀਡੀਓ ਕੈਪਸ਼ਨ, ਹਾਥਰਸ ਘਟਨਾ ਦੇ ਮੁਲਜ਼ਮਾਂ ਦੇ ਹੱਕ 'ਚ ਉਤਰੇ ਲੋਕ ਕੀ ਕਹਿੰਦੇ
ਪ੍ਰਕਾਸ਼ਿਤ

ਹਾਥਰਸ ’ਚ ਕਥਿਤ ਗੈਂਗਰੇਪ ਦੇ ਮੁਲਜ਼ਮਾਂ ਦੇ ਬਚਾਅ ਵਿੱਚ ਕੁਝ ਸਵਰਨਾਂ ਵੱਲੋਂ 4 ਅਕਤੂਬਰ ਨੂੰ ਪ੍ਰਦਰਸ਼ਨ ਹੋਇਆ। ਪ੍ਰਦਰਸ਼ਨ ਦੌਰਾਨ ‘ਦੋਸ਼ੀ ਕੋਈ ਬਚੇ ਨਹੀਂ, ਨਿਰਦੋਸ਼ ਕੋਈ ਫਸੇ ਨਹੀਂ’ ਦੇ ਨਾਅਰੇ ਲਗਾਏ ਗਏ।

19 ਸਾਲਾ ਦਲਿਤ ਕੁੜੀ ਨਾਲ ਕਥਿਤ ਗੈਂਗਰੇਪ ਤੇ ਕਤਲ ਦੇ ਮਾਮਲੇ ਵਿੱਚ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।

ਪੁਲਿਸ ਪ੍ਰਸ਼ਾਸਨ ’ਤੇ ਕੁੜੀ ਦਾ ਜਬਰਨ ਅੰਤਮ ਸਸਕਾਰ ਕਰਨ ਦਾ ਇਲਜ਼ਾਮ ਹੈ। 29 ਸਤੰਬਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਕੁੜੀ ਦੀ ਮੌਤ ਹੋ ਗਈ ਸੀ।

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਾਮਲਾ ਸੀਬੀਆਈ ਨੂੰ ਸੌਂਪਿਆ ਹੈ।

ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਪੀੜਤ ਪਰਿਵਾਰ ਨੂੰ ਮਿਲ ਚੁੱਕੇ ਹਨ ਅਤੇ ਭੀਮ ਆਰਮੀ ਨੇ ਵੀ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਾਰਚ ਕੱਢਿਆ ਹੈ। ਪੀੜਤ ਪਰਿਵਾਰ ਨੂੰ ਸਿਆਸੀ ਲੋਕ ਲਗਾਤਾਰ ਮਿਲਣ ਆ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)