ਰਾਹੁਲ ਦੀ ਟ੍ਰੈਕਟਰ ਰੈਲੀ ਤੇ ਸਿੱਧੂ ਦੀ 'ਬੜਕ' ਦੇ ਕੀ ਮਾਅਨੇ
ਪ੍ਰਕਾਸ਼ਿਤ
ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਦੇ ਨਾਲ-ਨਾਲ ਸਿਆਸੀ ਗਹਿਮਾ-ਗਹਿਮੀ ਵੀ ਸਿਖਰ 'ਤੇ ਹੈ।
ਇਸ ਦੌਰਾਨ 4 ਅਕਤੂਬਰ ਤੋਂ ਕਾਂਗਰਸ ਨੇ ਮੋਗਾ ਤੋਂ ਟ੍ਰੈਕਟਰ ਰੈਲੀ ਦੀ ਸ਼ੁਰੂਆਤ ਕੀਤੀ ਹੈ ਜਿਸ 'ਚ ਖ਼ੁਦ ਰਾਹੁਲ ਗਾਂਧੀ ਸ਼ਾਮਲ ਹੋਏ। ਰਾਹੁਲ ਗਾਂਧੀ ਤਿੰਨ ਦਿਨਾਂ ਲਈ ਪੰਜਾਬ 'ਚ ਮੌਜੂਦ ਰਹਿਣਗੇ।
ਕਾਂਗਰਸ ਦੀ ਟ੍ਰੈਕਟਰ ਰੈਲੀ ਵਿੱਚ ਰਾਹੁਲ ਗਾਂਧੀ ਦੀ ਸ਼ਮੂਲਿਅਤ ਅਤੇ ਮੰਚ ਤੋਂ ਨਵਜੋਤ ਸਿੱਧੂ ਦੇ ਹੁੰਗਾਰੇ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ, ਇਸ ਲਈ ਬੀਬੀਸੀ ਪੰਜਾਬੀ ਪੱਤਰਕਾਰ ਤਨੀਸ਼ਾ ਚੌਹਾਨ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ।
(ਐਡਿਟ- ਸੁਮਿਤ ਵੈਦ)