ਹਾਥਰਸ ਮਾਮਲਾ: ਪੀੜਤਾ ਦੇ ਭਰਾ ਨੇ ਮੰਗੇ ਕਈ ਸਵਾਲਾਂ ਦੇ ਜਵਾਬ

ਵੀਡੀਓ ਕੈਪਸ਼ਨ, ਹਾਥਰਸ ਮਾਮਲਾ: ਪੀੜਤਾ ਦੇ ਭਰਾ ਵੱਲ਼ੋਂ ਇਲਜ਼ਾਮਾਂ ਦੀ ਝੜੀ
ਪ੍ਰਕਾਸ਼ਿਤ

ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਕਥਿਤ ਗੈਂਗਰੇਪ ਮਾਮਲੇ ਦੀ ਪੀੜਤਾ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। 

ਪੀੜਤਾ ਦੇ ਭਰਾ ਦਾ ਇਲਜ਼ਾਮ ਹੈ ਕਿ ਜ਼ਿਲ੍ਹਾ ਅਧਿਕਾਰੀ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਮਾੜੇ ਸ਼ਬਦ ਕਹਿ ਰਹੇ ਹਨ ਅਤੇ ਧਮਕਾਇਆ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਪੈਟਰੋਲ ਪਾ ਕੇ ਪੁਲਿਸ ਨੇ ਕਿਸ ਦੀ ਲਾਸ਼ ਨੂੰ ਸਾੜ ਦਿੱਤਾ, ਉਨ੍ਹਾਂ ਨੂੰ ਨਹੀਂ ਪਤਾ। 

ਹਾਥਰਸ 'ਚ ਪੀੜਤਾ ਦੇ ਭਰਾ ਨਾਲ ਗੱਲ ਕੀਤੀ ਬੀਬੀਸੀ ਪੱਤਰਕਾਰ ਅਨੰਤ ਪ੍ਰਕਾਸ਼ ਨੇ।

(ਵੀਡੀਓ- ਦੇਵਾਸ਼ੀਸ਼ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)